ਕੁਲ ਆਲਮ ਮੇਰੀ ਨਜ਼ੀਰ ਦਿਸੇ। 

ਛੁਪ ਜਾਵਾਂ ਮੇਰੀ ਤਾਸੀਰ ਦਿਸੇ। 

ਮੈਂ ਜਲਵਾ ਸਿਤਮ ਦਾ ਐਸਾ ਹਾਂ 

ਟੁੱਟ ਪਵਾਂ ਮੇਰੀ ਤਸਬੀਰ ਦਿਸੇ। 

ਡੁੱਬ ਜਾਵਾਂ ਸਾਗਰ ਢੂੰਡ ਲਵੇ 

ਰੁਕ ਜਾਵਾਂ ਮੇਰਾ ਅਖੀਰ ਦਿਸੇ।

ਇਹ ਸਜਦਾ ਮੁਰਸ਼ਦ ਦਰ ਹੋਵੇ 

ਔਰ ਟੁੱਟਦਾ ਸਾਗਰ ਤੀਰ ਦਿਸੇ। 

ਲੁੱਟ ਜਾਵਾਂ ਸ਼ੌਕ ਅਮੀਰ ਦਿਸੇ, 

ਛਡ ਦੇਵਾਂ ਸਬਰ ਨੂੰ, ਪੀਰ ਦਿਸੇ। 

ਤੁਰ ਜਾਨਾ ਹੱਸਦੇ ਲੋਕ ਪਏ 

ਮਿਲ ਪੈਨਾ ਅੱਖੀਏਂ ਨੀਰ ਦਿਸੇ।

ਰੋਹ ਚੜ੍ਹਦਾ ਮੁਰਸ਼ਦ ਕਰਮ ਕਰੇ 

ਹੱਸ ਪੈਨਾ ਜੱਗ ਦਿਲਗੀਰ ਦਿਸੇ। 

ਮੈਨੂੰ ਦੁਸ਼ਮਨ ਕੋਈ ਫ਼ਕੀਰ ਦਿਸੇ, 

ਧਾਹ ਮਿਲਦਾ ਰਣ 'ਚੋਂ ਵੀਰ ਦਿਸੇ। 

ਤੈਂ ਹੁਕਮ ਤੋਂ ਅੱਗੇ ਕੂਕ ਮਿਰੀ 

ਬਣ ਮਿਹਰ ਗਏ, ਸ਼ਮਸ਼ੀਰ ਦਿਸੇ। 

ਕੁਲ ਆਲਮ ਮੇਰੀ ਨਜ਼ੀਰ ਦਿਸੇ, 

ਛੁਪ ਜਾਵਾਂ ਮੇਰੀ ਤਾਸੀਰ ਦਿਸੇ।

📝 ਸੋਧ ਲਈ ਭੇਜੋ