ਸੂਲ਼ੀ ਰੱਖਦਾ ਕੂਲ਼ੀ

ਉਹ ਟੰਗਦਾ ਹੈ ਸੂਲ਼ੀ।

 ਸੂਲ਼ੀ ਰੱਖਦਾ ਵੀ ਕੂਲ਼ੀ।

 ਸੂਲ਼ੀ ਚੜ੍ਹਿਆ ਤਨ ਮੇਰਾ।

 ਸਾਹਿਬੇ-ਕਮਾਲ ਹੋ ਗਿਆ।

 ਜਿਸਨੂੰ ਬਖ਼ਸ਼ੇ ਤਾਬਿਆਦਾਰੀ

 ਉਹ ਨਿਹਾਲ ਹੋ ਗਿਆ।

 ਉਹ ਹਰ ਇੱਕ ਰੂਹ ਵਿੱਚ ਵੱਸਦਾ।

 ਏਕੋ ਨਾਮ ਨਿਰੰਜਨ ਦੱਸਦਾ।

 ਨਿਰਭਉ ਰਹਿੰਦਾ ਵਿੱਚ ਭਉ ਦੇ।

 ਸਰਬ ਖ਼ਿਆਲ ਹੋ ਗਿਆ।

 ਜਿਸ ਨੂੰ ਬਖ਼ਸ਼ੇ ਤਾਬਿਆਦਾਰੀ।

 ਉਹ ਨਿਹਾਲ ਹੋ ਗਿਆ।

 ਉਹ ਡਾਲੀ-ਡਾਲੀ ਵੱਸੇ।

 ਹਰ ਸ਼ੈ ’ਚ ਕੁਦਰਤ ਦੱਸੇ।

 ਬੂਟੇ ਜੜ੍ਹ ਪਾਣੀ ਜਦ ਪਾਇਆ

 ਉਹ ਫੈਲ ਵਿਸ਼ਾਲ ਹੋ ਗਿਆ।

 ਜਿਸ ਨੂੰ ਬਖ਼ਸ਼ੇ ਤਾਬਿਆਦਾਰੀ।

 ਉਹ ਨਿਹਾਲ ਹੋ ਗਿਆ।

 ਰਹੀਏ ਉਸ ਦੀ ਵਿੱਚ ਰਜ਼ਾ

 ਵੱਢ ਰੁੱਖ ਨਾ ਮਿਲ਼ੇ ਮਜਾ।

 ਸਾਡੇ ਜਿਊਣ ਦੀ ਜੋ ਵਜ੍ਹਾ।

 ਧਰਤੀ-ਅੰਬਰ ਕਾਲ਼ੇ ਕੀਤੇ।

 ਜਿਊਣਾ ਮੁਹਾਲ ਹੋ ਗਿਆ।

 ਜਿਸ ਨੂੰ ਬਖ਼ਸ਼ੇ ਤਾਬਿਆਦਾਰੀ।

 ਉਹ ਨਿਹਾਲ ਹੋ ਗਿਆ।

 ਸਾਨੂੰ ਕਲਮ ਦੀ ਬਖ਼ਸ਼ਸ਼ ਹੋਈ।

 ਲਿਖਣਾ ਉਹ ਜੋ ਲਿਖਾਵੇ ਸੋਈ।

 ਉਸ ਹੁਕਮ ਹੋਊ ਤੇ ਲਿਖਣਾ।

 ਸੁਧਰ ਜਾਓ ਰੁੱਖ਼ ਨਾ ਵੱਢੋ।

 ਡਾਢੇ ਸਵਾਲ ਹੋ ਰਿਹਾ।

 ਮਿਲ਼ੀ ਲਿਖਣ ਦੀ ਸਰਬ ਇਜਾਜ਼ਤ।

 ਨਿਹਾਲੋ-ਨਿਹਾਲ ਹੋ ਗਿਆ।

 ਜਿਸਨੂੰ ਬਖ਼ਸ਼ੇ ਤਾਬਿਆਦਾਰੀ

 ਉਹ ਨਿਹਾਲ ਹੋ ਗਿਆ।

📝 ਸੋਧ ਲਈ ਭੇਜੋ