ਸਵਾਦ-ਸਾਦ ਤੁਸਾਡੜੇ ਨੈਣ ਸੱਭਾ

ਸਵਾਦ-ਸਾਦ ਤੁਸਾਡੜੇ ਨੈਣ ਸੱਭਾ,

ਖ਼ੁਸ਼ਖੱਤ ਲਿਖੇ ਬਾਦਸ਼ਾਹ ਦੇ ਨੇ

ਯਾ ਵਤ ਸੁਰਮਾਦਾਨ ਸਿਆਹ,

ਯਾ ਤਕੀਆਗਾਹ ਨਿਗਾਹ ਦੇ ਨੇ

ਯਾ ਵਤ ਦਾਰੂ ਸਿੱਕੇ ਵਾਲੇ,

ਸੋਹਣੇ ਬੁਰਜ ਪਨਾਹ ਦੇ ਨੇ

ਪਲਕ ਤਫੰਗ ਛੁੜੇਂਦੇ ਪਲ ਪਲ,

ਇਹ ਸਰਦਾਰ ਸਿਪਾਹ ਦੇ ਨੇ

ਜਾਣ ਗਿਆਨ ਦੁੰਬਾਲੜੇ ਹੈਦਰ,

ਦੀਦੇ ਚਸ਼ਮ ਸਿਆਹ ਦੇ ਨੇ ।੧੪।

📝 ਸੋਧ ਲਈ ਭੇਜੋ