ਸੁਆਦ-ਸਦਾਰਤ ਨੈਣਾਂ ਤਾਈਂ

ਸੁਆਦ-ਸਦਾਰਤ ਨੈਣਾਂ ਤਾਈਂ,

ਬਖਸ਼ੀ ਕੁਲ ਸਿਪਾਹ ਦੀ ਭੀ ।

ਆਲਮ ਆਲਮ ਸਭ ਰਈਅਤ,

ਹਾਕਮ ਸ਼ਰ੍ਹਾ ਪਨਾਹ ਦੀ ਭੀ ।

ਮੇਹਰ ਕਰਨ ਪਰਵਾਨੜੇ ਤੇ ਤਾਂ,

ਮੇਹਰ ਪਵੇ ਤਨ ਭਾਹ ਦੀ ਭੀ ।

ਤਨ ਤਸਦੀ ਦੇਵਣ ਹੈਦਰ,

ਘਾਇਲ ਇੱਕ ਨਿਗਾਹ ਦੀ ਭੀ ।੧੪।

📝 ਸੋਧ ਲਈ ਭੇਜੋ