ਸੁਆਦ-'ਸੁਮਮ ਬੁਕਮਮ' ਹੋ ਰਹੀ ਮੈਨੂੰ

ਸੁਆਦ-'ਸੁਮਮ ਬੁਕਮਮ' ਹੋ ਰਹੀ ਮੈਨੂੰ,

ਉਸ ਬਿਨ ਕੁਝ ਨ ਆਵੰਦਾ ਏ ।

ਸੋਹਣੀ ਸੋਹਣਿਆਂ ਦੇਖ ਕੇ ਗੰਗਾ,

ਸਿਮਰ ਸਿਮਰ ਪਛਤਾਵੰਦਾ ਏ ।

ਕਾਇਦਾ ਮੈਨੂੰ ਜ਼ੁਲਫ ਸਜਣ ਦੀ,

ਸਤਰਾਂ ਨਾਲ ਬੁਝਾਵੰਦਾ ਏ ।

ਹੈਦਰ ਗੱਲਾਂ ਸਮਝ ਨ ਸਕਾਂ,

ਉਹ ਬਿਨ ਜੋੜ ਸੁਣਾਵੰਦਾ ਏ ।੧੪।

📝 ਸੋਧ ਲਈ ਭੇਜੋ