ਸੁਆਦ-ਸਬਰ ਨਹੀਂ ਆਉਂਦਾ ਅੱਖੀਆਂ ਨੂੰ

ਸੁਆਦ-ਸਬਰ ਨਹੀਂ ਆਉਂਦਾ ਅੱਖੀਆਂ ਨੂੰ,

ਦਰ ਯਾਰ ਦੇ ਰੋਂਦੀਆਂ ਰਹੰਦੀਆਂ ਨੇ ।

ਮੇਰੇ ਮਾਹੀ ਦਾ ਨਿਤ ਦੀਦਾਰ ਮੰਗਣ,

ਘੜੀ ਪਲਕ ਫਿਰਾਕ ਨ ਸਹੰਦੀਆਂ ਨੇ ।

ਜਦੋਂ ਸੋਹਣਿਆਂ ਦੀ ਦੱਸ ਨਹੀਂ ਪੈਂਦੀ,

ਵਾਂਗੂ ਉੜਦੇ ਬਦਲੀਂ ਲਹੰਦੀਆਂ ਨੇ ।

ਹੈਦਰ ਬਾਲ ਕੇ ਚਿਖਾ ਪ੍ਰੇਮ ਵਾਲੀ,

ਮੱਲ ਰਾਹ ਮਸ਼ੂਕਾਂ ਦਾ ਬਹੰਦੀਆਂ ਨੇ ।੩੯।

📝 ਸੋਧ ਲਈ ਭੇਜੋ