ਸੁੱਚਾ ਅਤੇ ਉੱਚਾ ਇਸ਼ਕ

ਜਦੋਂ ਸੁੱਚੇ ਇਸ਼ਕ ਦਾ ਕੌਤਕ ਹੁੰਦਾ ਹੈ 

ਤਾਂ 

ਰਾਂਝਾ ਰਾਂਝਾ ਕਰਦੀ ਹੀਰ 

ਆਪ ਰਾਂਝਾ ਹੀ ਹੋ ਜਾਂਦੀ ਹੈ

ਆਪਣਾ ਆਪਾ, ਕਲਬੂਤ ਖੋ ਜਾਂਦੀ ਹੈ

ਜਦੋਂ ਉੱਚੇ ਇਸ਼ਕ ਦੀ ਕਰਾਮਾਤ ਹੁੰਦੀ ਏ 

ਤਾਂ 

ਮੀਰਾ ਜੋਗਣ ਹੋ ਜਾਂਦੀ 

ਬੁੱਲਾ ਸੂਫ਼ ਦਾ ਚੋਲ਼ਾ ਪਾ 

ਥੱਈਆ ਥੱਈਆ ਕਰ 

ਵਜਦ ਵਿੱਚ ਨੱਚਣ ਲੱਗਦਾ ਹੈ 

ਸੁੱਚਾ ਇਸ਼ਕ 

ਪਹਾੜੋਂ ਫੁੱਟਦੇ ਝਰਨੇ ਦੇ 

ਨਿਰਮਲ ਨੀਰ ਵਰਗੀ 

ਹਯਾਤੀ ਬਣਾ ਦਿੰਦਾ ਹੈ

ਉੱਚਾ ਇਸ਼ਕ 

ਬੰਦੇ ਨੂੰ ਨਿਰਵੈਰ ਦਰਵੇਸ਼ 

ਕਾਇਨਾਤੀ ਬਣਾ ਦਿੰਦਾ ਹੈ 

ਰੱਬ ਦੇ ਘਰ ਦਾ ਰਾਹ 

ਦਿਸਣ ਲਾ ਦਿੰਦਾ ਹੈ 

ਸੁੱਚਾ ਅਤੇ ਉੱਚਾ ਇਸ਼ਕ

📝 ਸੋਧ ਲਈ ਭੇਜੋ