ਹੇ! ਮਿੱਤਰ

ਮੈਂ ਤੇਰਾ ਸਖਾ ਸੁਦਾਮਾ 

ਘਰ ਵਿੱਚੋਂ 

ਨਿੱਕ –ਸੁੱਕ ਹੂੰਝ 

ਤੈਨੂੰ ਮਿਲਣ

ਤੇਰੇ ਦਰ 'ਤੇ

ਨਹੀਂ ਆਵਾਂਗਾ, 

ਏਸ ਵਾਰ

ਤੇਰੀ ਵਾਰੀ ਹੈ

ਪੈਦਲ ਨਹੀਂ

ਤਾਂ ਰੱਥ ’ਤੇ ਸਵਾਰ ਹੋ ਕੇ

ਖਾਲੀ ਹੱਥ ਹੀ ਸਹੀ,

ਮੇਰੀ ਝੁੱਗੀ ਤੱਕ

ਤੈਨੂੰ ਆਉਣਾ ਪਏਗਾ

ਯੁੱਗ ਪਲਟ ਚੁੱਕਾ ਹੈ ਮਿੱਤਰ

ਰੀਤ ਵੀ ਬਦਲ ਜਾਣੀ ਚਾਹੀਦੀ ਹੈ।

📝 ਸੋਧ ਲਈ ਭੇਜੋ