ਸੁਫ਼ਨੇ ਵਿੱਚ
ਕਿਸੇ ਨੇ ਮੈਨੂੰ
ਜ਼ਿੰਦਾ ਜਲਾ ਦਿੱਤਾ
ਤ੍ਰਭਕ ਕੇ ਉੱਠੀ ਮੈਂ
ਸਰੀਰ ਤੇ ਜਲਣ ਮਹਿਸੂਸ ਹੋਈ।
ਯਾਦ ਆਈ ਮਨੀਸ਼ਾ
ਕਿਵੇਂ ਸਹਿਣ ਕੀਤਾ ਹੋਣਾ ਤੂੰ
ਜਿੰਦ ਇਕੱਲੀ ਤੇ ਦਰਿੰਦੇ ਚਾਰ
ਨੋਚਿਆ ਹੋਏਗਾ ਤੈਨੂੰ
ਕਿੰਨਾ ਦਰਦ
ਕਿੰਨੀ ਲਾਚਾਰੀ
ਕਿੰਨੀ ਬੇਬਸੀ
ਫਿਰ ਕੱਟੀ ਤੇਰੀ ਜ਼ੁਬਾਨ
ਤੇਰਾ ਦਰਦ ਇੰਨਾ ਜ਼ਿਆਦਾ
ਮਹਿਸੂਸ ਹੋਣਾ ਵੀ ਹਟ ਜਾਂਦਾ
ਇੱਕ ਹੱਦ ਤੋਂ ਗੁਜ਼ਰ ਜਾਣ ਤੋਂ ਬਾਅਦ
ਤੋੜੀ ਰੀੜ੍ਹ ਦੀ ਹੱਡੀ
ਮੇਰੀ ਬੱਚੀ ਇੰਨੀ ਤਕਲੀਫ
ਕਾਸ਼ ਤੂੰ
ਉਸੇ ਵੇਲੇ ਮਰ ਜਾਂਦੀ
ਪਰ ਢੀਠ ਹੁੰਦੀਆਂ ਨੇ ਕੁੜੀਆਂ
ਤੜਫੀ ਹਸਪਤਾਲ ਚ
ਫਿਰ ਜੇ ਪ੍ਰਾਣ ਨਿਕਲੇ
ਜਲਾ ਦਿੱਤਾ ਤੈਨੂੰ ਅੱਧੀ ਰਾਤ
ਮੈਨੂੰ ਸੁਪਨੇ ਚ ਜਲ ਕੇ
ਤੇਰੇ ਦਰਦ ਦਾ ਅਹਿਸਾਸ ਹੋਇਆ
ਮੇਰੀ ਬੱਚੀ
ਹੁਣ ਚੁਰਾਸੀ ਲੱਖ ਜੂਨਾਂ ਵਿੱਚੋਂ
ਮਨੁੱਖੀ ਜੂਨ ਚ ਨਾ ਆਈਂ
ਕੱਛੂਕੁੰਮਾ ਬਣੀਂ ਜਾ ਤਿਤਲੀ
ਬਸ ਕਿਸੇ ਗਰੀਬ ਦੀ
ਧੀ ਨਾ ਬਣੀ।