ਸੁਫ਼ਨੇ ਏਦਾਂ ਖ਼ਾਕ

ਨਾ ਦਿਨੇ ਅੱਖ ਲੱਗੇ, ਨਾ ਰਾਤੀਂ ਆਵੇ ਨੀਂਦਰ ।

ਸੁਫ਼ਨੇ ਅਸਾਂ ਨੇ ਏਦਾਂ ਖ਼ਾਕ ਕੀਤੇ ਨੇ ।

ਸੁਫ਼ਨੇ ਨੂੰ  ਅਸਾਂ ਕੁਝ ।

ਜਾਣ ਕੇ ਨਹੀਂ ਅੱਖੀਂ ਲਾਇਆ ।

ਮਾਂ ਨੇ ਹੀ ਸਾਡੇ ਲਈ, ਏਨੇ ਖ਼ਾਬ ਲੀਕੇ ਨੇ ।

ਸੁਫ਼ਨਿਆਂ ਦੀ ਸ਼ਰਤ ਹੁੰਦੀ, ਕਿ ਓਹਨਾਂ ਵਾਂਗੂੰ ਵੇਖੀਏ ।

ਮਨ ਨੂੰ  ਨਾ ਭਾਈ ਸਾਡੇ, ਲੀਕ ਮਾਰ ਦਿੱਤੇ ਨੇ ।

ਚਾਦਰਾਂ ਸੀ ਚਿੱਟੀਆਂ, ਪਲੰਘਾਂ ਉੱਤੇ ਵਿਛੀਆਂ ।

ਸੌਂ ਨਾ ਦਾਗ਼ ਲਾਏ ਅਸਾਂ, ਜਦੋਂ ਅਸਾਂ ਡਿੱਠੀਆਂ ।

ਜਾਗ ਜਾਗ ਅਸਾਂ ਮਾਂ ਦੇ, ਖ਼ਾਬ ਪੂਰੇ ਕੀਤੇ ਨੇ ।

ਬੜੀ ਖੁਸ਼ੀ ਹੁੰਦੀ ਜਦੋਂ ਮਾਂ, ਮੁਸਕਰਾ ਕੇ ਆਖੇ ।

ਸਾਡੇ ਧੀਆਂ ਪੁੱਤਾਂ ਸਾਡੇ, ਖ਼ਾਬ ਪੂਰੇ ਕੀਤੇ ਨੇ ।

ਹੁਣ ਜਦ ਮੇਰੇ ਧੀਆਂ ਪੁੱਤਾਂ, ਦੀ ਹੈ ਵਾਰੀ ਆਈ ।

ਉਹਨਾਂ ਖਾਤਰ ਸੁਫ਼ਨਿਆਂ, ਹਾਰ ਮੰਨ ਲਈ 'ਸਰਬ' ।

ਆ ਜਾ ਤੈਨੂੰ ਵੇਖਣਾ, ਕਹਿ ਦੀਦੇ ਮੀਟ ਦਿੱਤੇ ਨੇ ।

📝 ਸੋਧ ਲਈ ਭੇਜੋ