ਉਹ ਜਿਨ੍ਹਾ ਨੂੰ
ਫੁੱਲਾਂ ਲੱਦੀਆਂ ਵੇਲਾਂ
ਖਿੜੀਆਂ ਗੁਲਜ਼ਾਰਾਂ
ਵਾਦੀਆਂ ਪਹਾੜਾਂ
ਸਮੁੰਦਰਾਂ
ਝੀਲਾਂ ਝਰਨਿਆਂ
ਚੜ੍ਹਦੇ ਡੁੱਬਦੇ ਸੂਰਜ ਦੀ ਲਾਲੀ
ਏਕਮ ਤੋਂ ਪੁੰਨਿਆਂ ਤੱਕ
ਘਟਦਾ ਵਧਦਾ
ਲੁਕਣ-ਮੀਟੀ ਖੇਡਦਾ ਚੰਨ
ਤੇ ਚੰਨ ਵਰਗੇ ਮੁਖੜਿਆਂ ਦਾ
ਸੁਹੱਪਣ ਸੁਨੱਖਾਪਣ
ਵੇਖ ਸੀਨੇ ਖਿੱਚ ਨਹੀਂ ਪੈਂਦੀ
ਉਹਨਾਂ ਨੂੰ ਸੁਹਜ-ਮੁਨਾਖੇ ਮਨੁੱਖ ਹੋਣ ਦਾ
ਸਰਾਪ ਦਿੱਤਾ ਹੁੰਦਾ ਹੈ
ਕੁਦਰਤ ਮਾਤਾ ਨੇ
ਸੁਜਾਖੇ ਪਰ ਸੁਹਜ ਮਨਾਖੇ ਮਨੁੱਖ ..।