ਰੱਕੜ ਬੇਲੇ ਟਰੈਕਟਰਾਂ ਵਾਹ ਦਿੱਤੇ,

ਵੱਗ ਰਾਂਝੇ ਦਾ ਚਰੇ ਤੇ ਚਰੇ ਕਿੱਥੇ ?

ਗਿਆ ਹੁਸਨ ਦਾ ਉਹ ਇਤਵਾਰ ਮੁੱਢੋਂ, 

ਇਸ਼ਕ ਚਾਕਰੀ ਕਰੇ ਤੇ ਕਰੇ ਕਿੱਥੇ

ਬੱਝੇ ਪੁਲ ਤੇ ਬੇੜੀਆਂ ਪੈਂਦੀਆਂ ਨੇ, 

ਲੋਕਾਂ ਅੱਜ ਝਨਾਵਾਂ ਦੇ ਵੱਧਣ ਮੋੜੇ

ਕੱਚੇ ਘੜੇ ਨੂੰ ਹਿੱਕ ਦੇ ਨਾਲ ਲਾਕੇ, 

ਸੁਹਣੀ ਡੁੱਬ ਕੇ ਮਰੇ ਤੇ ਮਰੇ ਕਿੱਥੇ ?

📝 ਸੋਧ ਲਈ ਭੇਜੋ