ਸੁਖ ਦੁਖ ਹੁੰਦਾ ਛਾਂ ਬੱਦਲ ਦੀ,
ਤੁਰਗੇ ਪੀਰ ਸਿਖਾ ਕੇ।
ਖਿੜੇ ਮੱਥੇ ਤੂੰ ਭੋਗ ਮਨਾ,
ਲਿਆਂਦੇ ਲੇਖ ਲਿਖਾ ਕੇ।
ਰੰਗ ਮਾਣ ਲੈ ਦੁਨੀਆਂ ਵਾਲੇ,
ਖੁਸ਼ੀ ਤਰਾਨੇ ਗਾ ਕੇ।
ਰੱਖ ਹੌਸਲਾ ਅੰਬਰ ਜਿੱਡਾ,
ਕੀ ਲੈਣਾ ਘਬਰਾ ਕੇ।
ਅਕਲਾਂ ਵਾਲਾ ਸੱਚਾ ਸੌਦਾ,
ਮਿਲਦਾ ਧੱਕੇ ਖਾ ਕੇ।
ਦੁਨੀਆਂ ਵਾਲੇ ਮਾਰਨ ਧੱਕੇ,
ਰੱਖੇ ਰੱਬ ਬਚਾ ਕੇ।
ਗੱਲਾਂ ਦੇ ਨਾਲ ਕਿਲੇ ਉਸਾਰੇ ,
ਗੱਲੀਂ ਰੱਖ ਬਚਾ ਕੇ
ਸ਼ਮੀ ਵਿਚਾਰਾ ਲਾ ਕੇ ਨ੍ਹਾਰਾ,
ਰੱਖਦਾ ਮਨ ਸਮਝਾ ਕੇ।