ਸੁਖ ਦੁਖ ਦੀ ਜਿਨ੍ਹਾਂ ਕਾਰ ਨ ਕਾਈ

ਸੁਖ ਦੁਖ ਦੀ ਜਿਨ੍ਹਾਂ ਕਾਰ ਨ ਕਾਈ, ਉਹ ਖਾਸ ਸਾਈਂ ਦੇ ਹੋਏ ।

ਐਨਲਹਕ ਇਹ ਵਿਰਦ, ਉਨ੍ਹਾਂ ਦਾ, ਉਹ ਸਨਮੁਖ ਸੂਲੀ ਢੋਏ ।

ਸੂਲੀ ਨੂੰ ਚਾ ਮਿੱਮਰ ਕੀਤਾ, ਚੜ੍ਹਕੇ ਵਾਇਜ਼ ਗੋਏ ।

ਸੰਤਰੇਣ ਜਿਨ੍ਹਾਂ ਮਨਸਬ ਪਾਇਆ, ਵਿਚ ਪਾਕ ਕਤਾਰ ਪਰੋਏ ।

📝 ਸੋਧ ਲਈ ਭੇਜੋ