ਸੁਖ ਸਾਈਂ ਦਾ ਤਿਸ ਦੇ ਹਿਸੇ

ਸੁਖ ਸਾਈਂ ਦਾ ਤਿਸ ਦੇ ਹਿਸੇ, ਜੈ ਨੂੰ ਕੰਮ ਨ ਦੁਨੀਆਂਦਾਰਾਂ ।

ਲੈਣ ਦੇਣ ਜਿਸ ਨਾਲ ਫ਼ਕੀਰਾਂ, ਉਹ ਕਰਦਾ ਸਦਾ ਬਹਾਰਾਂ ।

ਕਰੇ ਕਿਨਾਇਤ ਤੇ ਪਕੜੇ ਗੋਸ਼ਾ, ਵਿਚ ਬੈਠਾ ਗੁਲ ਗੁਲਜ਼ਾਰਾਂ ।

ਸੰਤਰੇਣ ਉਸ ਖੁਸ਼ੀ ਹਮੇਸ਼ਾਂ, ਜਿਸ ਮੁਹਬਤ ਪਾਈ ਯਾਰਾਂ ।

📝 ਸੋਧ ਲਈ ਭੇਜੋ