ਸੁੱਖ ਸਦਾ ਦੀ ਚਾਹਵਾਂ

ਅੱਖਰਾਂ ਨੂੰ ਨਿੱਤ ਸਿਜਦਾ ਕਰਦੀ,

 ਸੁੱਖ ਸਦਾ ਪੈਂਤੀ ਦੀ ਚਾਹਵਾਂ।

 ਵੀਰਾਂ ਦੀ ਇੱਕ ਭੈਣ ਏ,

 ਮਾਂ ਕਹਿ ਜਿਸਦੇ ਗਲ਼ ਲੱਗ ਜਾਵਾਂ।

 ਇਹ ਅੱਖਰ ਮੇਰੇ ਮਾਪੇ ਪੇਕੇ,

 ਜਿੰਨਾਂ ਚਾਹਾਂ, ਸੰਗ ਵਕਤ ਬਿਤਾਵਾਂ।

 ਬੋਲਾਂ ਵਿੱਚ ਮਿਸ਼ਰੀ ਜਦ ਘੋਲਣ,

 ਹੇਕਾਂ ਲਾ ਲਾ ਗਾਉਣ ਮੈਂ ਗਾਵਾਂ।

 ਲੋਹੜੀ ਵੰਡੋ ਸਾਰੇ ਮਿਲ਼ ਕੇ,

 ਬੀਬੇ ਪੁੱਤ ਧੀ ਜੰਮੇ ਮਾਂਵਾਂ।

 ਸਰਬ ਨੂੰ ਜਨਮ ਪੰਜਾਬ ਦੇਣ ਤੇ,

 ਮਾਂ ਤੈਥੋਂ ਬਲਿਹਾਰੀ ਜਾਵਾਂ।

 ਸਤਿ ਕਰਤਾਰ ਤੇਰਾ ਨਾਮ ਲੈ ਕੇ,

 ਕੁਦਰਤ ਸਾਹਵੇਂ ਸ਼ੀਸ਼ ਝੁਕਾਵਾਂ।

 ਨਿੰਮਾਂ ਪਿੱਪਲ ਬੋਹੜ ਰਹਿਣ ਜਿਉਂਦੇ,

 ਕਰ ਅਰਦਾਸ ਨਿੱਤ ਸੁੱਖਾਂ ਚਾਹਵਾਂ।

 ਕਿੰਞ ਉਹਨਾਂ ਦੀ ਖੈਰ ਨਾ ਮੰਗਾਂ,

 ਜਿਨਾਂ ਲਿਖ ਕਵਿੱਤਰੀ ਕਹਾਵਾਂ।

📝 ਸੋਧ ਲਈ ਭੇਜੋ