ਸੁਲਗਦੀ ਮਹਿਕ

ਕੈਸਾ ਮਹਿਮਾਨ ਆਇਆ 

ਦੋ ਪਲ ਕਿਆਮ ਕਰਕੇ 

ਮਹਿਕਾ ਗਿਆ ਹੈ ਮੈਨੂੰ 

ਹੋਂਠਾਂ 'ਤੇ ਹੋਂਠ ਧਰ ਕੇ

ਮੇਰੇ ਰੋਮ ਰੋਮ ਅੰਦਰ 

ਸੰਗੀਤ ਸੀ ਜਗਾਇਆ 

ਕੈਸਾ ਮਹਿਮਾਨ ਆਇਆ

ਇਹ ਜਿਸਮ ਸੀ ਨਿਕਾਰਾ 

ਹੱਡੀਆਂ ਦੀ ਮੁੱਠ ਉੱਤੇ 

ਸੀ ਮਾਸ ਦਾ ਪਟੋਲਾ 

ਆਯੂ ਦੀ ਏਸ ਰੁੱਤੇ

ਰੰਗੀਨ ਜਲਵਿਆਂ ਦਾ 

ਕਿੰਜ ਹੋ ਗਿਆ ਉਤਾਰਾ 

ਇਹ ਜਿਸਮ ਸੀ ਨਿਕਾਰਾ।

ਹੈਰਾਨ ਰਹਿ ਗਈ ਮੈਂ 

ਆਪਣੀ ਸੰਭਾਵਨਾ 'ਤੇ 

ਏਦਾਂ ਵੀ ਰੰਗ ਆਉਂਦਾ 

ਕਾਇਆ ਦੀ ਕਾਮਨਾ 'ਤੇ 

ਕਿੱਦਾਂ ਸੀ ਜਜ਼ਬਿਆਂ ਦਾ 

ਉਹ ਵੇਗ ਸਹਿ ਗਈ ਮੈਂ 

ਹੈਰਾਨ ਰਹਿ ਗਈ ਮੈਂ।

ਉਹ ਤਾਂ ਚਲਾ ਗਿਆ ਹੈ 

ਮੇਰੇ ਅੰਗ ਅੰਗ ਵਿਚੋਂ

ਹਾਲੇ ਵੀ ਮਹਿਕ ਆਉਂਦੀ 

ਸਾੜ੍ਹੀ ਦੇ ਰੰਗ ਵਿਚੋਂ

ਉਸ ਦੀ ਸੁਲਗਦੀ ਛੋਹ ਦਾ 

ਕੁਝ ਸੇਕ ਰਿਹਾ ਹੈ 

ਉਹ ਤਾਂ ਚਲਾ ਗਿਆ।

📝 ਸੋਧ ਲਈ ਭੇਜੋ