ਸੁਣ ਕੁੜੀਏ ਨੀ,ਪੁੰਗਰਦੀ ਕਰੂੰਬਲੇ ਨੀ
ਤੂੰ ਅੰਬਰਾਂ 'ਤੇ ਕਿੱਕਲੀ ਪਾ
ਇਹ ਸਾਰਾ ਹੀ ਜ਼ਮਾਨਾ
ਬਣਿਆ ਤੇਰਾ ਹੀ ਦੀਵਾਨਾ
ਮੈਂ ਰੂਪ ਦੀ ਮਲਿਕਾ ਨਹੀਂ
ਅਕਲਾਂ ਦੀ ਵੀ ਹਾਂ ਵਾਰਿਸ
ਤੂੰ ਇਨ੍ਹਾਂ ਨੂੰ ਵਿਖਾ
ਸੁਣ ਕੁੜੀਏ ਨੀ
ਵੇਖ ਏਸ ਜੱਗ ਦੀ ਹੈ ਰੀਤ
ਤੇਰੇ ਜੰਮਣ 'ਤੇ ਮਾਰੇ ਚੀਕ
ਨਿਭਾਂਵਦੀ ਏ ਭਾਵੇਂ ਤੂੰ ਆਪਣੇ ਫਰਜ਼
ਮਾਂ,ਭੈਣ,ਪਤਨੀ ਤੇ ਧੀ ਦੇ ਰੂਪ 'ਚ
ਫਿਰ ਵੀ ਇਨ੍ਹਾਂ ਨੂੰ ਤਾਂ ਅਸਲੀ ਵਾਰਿਸ ਦੀ
ਉਡੀਕ, ਮਾਰਨ ਤੇਰੇ 'ਤੇ ਲੀਕ
ਇਨ੍ਹਾਂ ਨੂੰ ਤੂੰ ਆਪਣੀ ਹੈਸੀਅਤ ਵਿਖਾ
ਸੁਣ ਕੁੜੀਏ ਨੀ
ਨੀ ਤੂੰ ਸਦਾ ਹੱਸਦੀ ਵੀ ਰਹਿ
ਆਪਣਿਆਂ ਦੇ ਵਿਹੜੇ ਵੱਸਦੀ ਵੀ ਰਹਿ
ਸਮਝਣ ਜੋ ਤੈਨੂੰ ਲੋੜ ਦਾ ਸਮਾਨ
ਉਨ੍ਹਾਂ ਨੂੰ ਤੂੰ ਉਨ੍ਹਾਂ ਦੀ ਉਕਾਤ ਵਿਖਾ
ਕਦਮਾਂ ਨਾਲ ਕਦਮ ਮਿਲਾ ਕੇ
ਬਰਾਬਰਤਾ ਦਾ ਹੱਕ ਜਿਤਾ
ਸੁਣ ਕੁੜੀਏ ਨੀ