ਸੁਣ ਪੱਤਿਆਂ ਦੀ ਮਿੱਠੜੀ ਸਰਸਰ
ਹੰਝੂ ਨੈਣੀਂ ਆਵਣ ਭਰਭਰ।
ਬੁੱਲ੍ਹਾ ਹਵਾ ਸਰਨਾਵਾਂ ਦੱਸੇ
ਕੋਇਲ ਕੂਕੇ ਉਸਦਾ ਘਰ ਘਰ।
ਤੇਰੀ ਆਮਦ ਜੁੰਬਿਸ਼ ਆਵੇ
ਝਰਨੇ ਫੁੱਟਣ ਪਾਣੀ ਛਰਛਰ।
ਫੁੱਲਾਂ ਡਾਲੀ ਮਹਿਕ ਚਮਨ ਦੀ
ਪੰਛੀ ਚਹਿਕਣ ਉੱਡਣ ਫਰਫਰ।
ਤੂੰ ਸੰਤੋਖੀ ਸਬਰ ਪਿਆਲਾ
ਤੂੰ ਹੋਵੇਂ ਕਿਉਂ ਰਹੀਏ ਡਰਡਰ।
ਵਿੱਚ ਤ੍ਰ੍ਰਿੰਝਣ ਮੈਂ ਕੁਰਲਾਵਾਂ
ਦਿਲ ਡੁੱਬੇ ਤੇ ਕੰਬਾਂ ਥਰਥਰ।
ਭੁੱਲ ਕਿ ਹੀ ਇਕ ਗੇੜਾ ਤਾਂ ਲਾ
ਕਿਉਂ ਤੜਪਾਵੇਂ ਵਾਅਦੇ ਕਰ ਕਰ।
ਗੀਤ ਬਿਰਹੜਾ ‘ਉੱਪਲ’ ਗਾਏ
ਨੱਚਦਾ ਗਾਉਂਦਾ ਭਟਕੇ ਦਰਦਰ।