ਸੁੰਦਰ, ਸੁਹਲ, ਸੁਲਖਣੀ ਬੂਟੀ, ਜਿਸ ਦੇ ਫੁੱਲ ਸੁਹਾਵੇ

ਸੁੰਦਰ, ਸੁਹਲ, ਸੁਲਖਣੀ ਬੂਟੀ, ਜਿਸ ਦੇ ਫੁੱਲ ਸੁਹਾਵੇ,

ਨਦੀ ਕਿਨਾਰੇ ਤੋਂ ਪਈ ਅਪਣਾ ਅਕਸ ਨਦੀ ਵਿਚ ਪਾਵੇ ।

ਰੱਬ ਜਾਣੇ ਕਿਹੜੇ ਦਫ਼ਨਾਏ ਬੁਲ੍ਹਾਂ ਤੋਂ ਪਈ ਉਗਮੇ,

ਸਹਿਜੇ ਵੀਰਾ, ਵੇਖੀਂ, ਕਿਧਰੇ ਪੈਰ ਨ ਇਸ ਤੇ ਆਵੇ ।

 

📝 ਸੋਧ ਲਈ ਭੇਜੋ