ਸੁੰਞ ਚੁਫੇਰੇ ਲੱਥਦੀ

ਥਲ ਰੋਹੀਆਂ ਝੱਲਾਂ।

ਆਏ ਰਾਤ ਨ, ਸਮੇਂ ਦਾ

ਲੜ ਫੜਨ ਇਕੱਲਾਂ।

ਪੁੱਟੇ ਹੋਏ ਤੰਬੂਆਂ

ਦੀ ਮਿਟੀ ਨਿਸ਼ਾਨੀ,

ਸ਼ੀਂਹ ਨਦੀ ਰਾਤ ਹੈ,

ਕਿਸ ਨਾਲ ਮੈਂ ਚੱਲਾਂ ?

ਤਾਂ ਤੀਰ ਹੈ, ਬਾਜ਼ ਨ,

ਘੋੜ ਬੇਲੇ,

ਤੁਰਗੀ ਮਿਰੀ ਉਡੀਕ ਜਦ 

ਮੈਂ ਕਿਸ ਥਾਂ ਖੱਲਾਂ ?

ਬਿਰਹੁੰ ਦੀ ਝੀਣੀ ਬਾਣਿ ਦੇ 

ਹੈ ਨੈਂ ਕੁਈ ਉਹਲੇ, 

ਸੁਣਾਂ, ਜੋ ਹੁਣੇ ਹੀ ਸਮੇਂ ਦੇ 

ਕਿਸੇ ਦਰ ਨੂੰ ਮੱਲਾਂ।

ਸੰਞ ਦੇ ਘੁੰਡ ਚੋਂ ਵੇਖਦੀ

ਥਲ ਰਾਤ ਪੁਰਾਣੀ,

ਤਾਰੇ ਜਿਸਦੀ ਟਹਿਣ 'ਤੇ

ਬਹਿ ਕਰਦੇ ਗੱਲਾਂ

📝 ਸੋਧ ਲਈ ਭੇਜੋ