ਅੱਜ ਅਸਾਡੇ ਸ਼ਹਿਰ ਵਿਚ ਸੁਪਨੇ ਨੇ ਆਉਣਾ ਸੀ 

ਮੱਠੇ ਮੱਠੇ ਸੇਕ ਸਾਡੇ ਖ਼ੂਨ ਵਿਚ ਰਿਝਦਾ ਰਿਹਾ ਸੀ 

ਜੋ ਚਿਰਾਂ ਤੋਂ ਬੁਝ ਗਈ ਮਿੱਟੀ 'ਚ 

ਸਜਰੀ ਪੀੜ ਵਾਂਗੂੰ ਚੁਭਕਦਾ ਸੀ 

ਅਜ ਖ਼ਬਰ ਸੀ ਉਹ ਕਿਰਨ ਦੀ ਨੋਕ 'ਤੇ 

ਅਸਵਾਰ ਆਵੇਗਾ,

ਅਜ ਤੋਂ ਬਾਅਦ 

ਉਸ ਦੀ ਆਮਦ ਦੇ ਸਮੇਂ 

ਸੂਰਜ ਉਦੈ ਹੋਇਆ ਕਰੇਗਾ

📝 ਸੋਧ ਲਈ ਭੇਜੋ