ਸੁਪਨੇ ਸਕਾਰ ਹੋਣ ਨਾ ਬੇ-ਅਮਲ ਜੀਵਿਆਂ।
ਅੰਬਰ ਤੇ ਉੱਡਣਾ ਹੈ ਕੀ! ਲੱਕੜ ਦੇ ਬਗਲਿਆਂ।
ਇਨ੍ਹਾਂ ਨੂੰ ਹਨ ਉਡੀਕਦੇ ਬਾਗਾਂ ਦੇ ਰੰਗ-ਰੂਪ,
ਨਾ ਐਲਬਮਾਂ ’ਚ ਟੁੰਗ ਤੂੰ ਮਾਸੂਮ ਤਿਤਲੀਆਂ।
ਟੀਸੀ ਤੇ ਹੁਣ ਨੇ ਖੇਡਦੇ ਫੁੱਲਾਂ ਦੇ ਨਾਲ ਪਰ,
ਪੈਰਾਂ 'ਚ ਰੁਲ਼ਕੇ ਵੇਖਣਾ ਹੈ ਇਨ੍ਹਾਂ ਪੱਤਿਆਂ।
ਕੱਖਾਂ ਦਾ ਹੀ ਤੁਲ੍ਹਾ ਸਹੀ ਮਿਰੀ ਆਰਜ਼ੂ ਲਈ,
ਕਾਗਜ਼ ਦੀਆਂ ਵੀ ਤਰਦੀਆਂ ਪਾਣੀ ਤੇ ਕਿਸ਼ਤੀਆਂ।
ਕੁਝ ਰੰਗ, ਚਿਤਰ, ਬੁੱਤ, ਸ਼ਿਅਰ ਛੱਡ ਨੇ ਚਲੇ,
ਕਰਨਾ ਸੀ ਇਸ ਤੋਂ ਵੱਧ ਸੀ ਦਿਲ ਖ਼ੂਬਸੂਰਤਾਂ।