ਸੁਪਨੇ ਸੁੱਚੇ ਜੇ ਵੇਖਣੇ, ਦਿਲਦਾਰ ਸੁੱਚਾ ਜਾਚਿਓੁ।
ਬਾਦਸ਼ਾਹ ਚੁਣਨਾ ਤੁਸਾਂ, ਕਿਰਦਾਰ ਉੱਚਾ ਵਾਚਿਓ ।
ਧਰਤੀ ਵਿੱਚੋਂ ਚੁਗੇ ਜੋ ਮੋਤੀ, ਬੋਰੇ ਭਰ ਨਾ ਡ੍ਹੋਲੇ ਉਹ।
ਗੋਦੀਆਂ ਦੇ ਲਾਲ ਅਸੀਂ, ਸੜਕਾਂ ’ਤੇ ਨਾ ਰੋਲ਼ੇ ਉਹ ।
ਸੁਪਨੇ ਵਾਚਣ ਹਿੱਤ, ਉਹਦੇ ਸਾਰੇ ਪੱਲੜੇ ਫਰੋਲਣੇ
ਟੁੱਟੇ ਭੱਜੇ ਵਾਚਣੇ ਤਾਂ, ਅਸਾਂ ਅਗਲੇ ਜੋ ਨੀ ਰੋਲਣੇ।
ਸੱਯਦੇ ਮਰਿਯਾਦਾ ਨੂੰ ਕਰੇ, ਪੁਰਸ਼ੋਤਮ ਐਸਾ ਭਾਲ਼ਿਓ
ਸੁਪਨੇ ਪੂਰੇ ਵੀ ਕਰੇ, ਐਵੇਂ ਨਵੇਂ ਵਿਖਾ ਨਾ ਟਾਲ਼ੇ ਉਹ।
ਸਰਬ ਦੇ ਸੁਪਨੇ ਅੱਧ ’ਚ ਟੁੱਟੇ, ਤਾਂ ਤੁਹਾਨੂੰ ਸਮਝਾਵੇ ਉਹ
ਸੋਚ-ਸਮਝ ਕੇ ਸੁਫਨਿਆਂ ਡੋਰੀ, ਕਿਸੇ ਨਾ ਹੱਥ ਫੜਾਵੇ ਉਹ।
ਸੁਪਨੇ ਪੂਰੇ ਕਰਨ ਲਈ, ਦਿਲਦਾਰ ਸੁੱਚਾ ਜਾਚ ਲਿਓ
ਬਾਦਸ਼ਾਹ ਚੁਣਨ ਸਮੇਂ, ਕਿਰਦਾਰ ਉੱਚਾ ਵਾਚ ਲਿਓ ।