ਸੁਰ ਸ਼ਬਦ ਮਿਲੇ ਤਾਂ ਗੀਤ ਹੋ ਗਏ
ਜਾਂ ਤਾਲ ਵੱਜੀ ਸੰਗੀਤ ਹੋ ਗਏ।
ਸ਼ਬਦ ਸੱਜ ਧੱਜ ਢੁਕੇ ਬਾਰਾਤ ਵਾਂਗੂੰ
ਕਾਵਿ ਸੁਪਨੇ ਮੇਰੇ ਸੁਰਜੀਤ ਹੋ ਗਏ।
ਵਿਹੜੇ ਝਾਤ ਮਾਰੀ ਜਦ ਤੇਰੇ ਹਾਸਿਆਂ ਨੇ
ਕਲੀ ਮਹਿਕ ਉਠੀ ਵੈਰੀ ਵੀ ਮੀਤ ਹੋ ਗਏ।
ਪੌਣ ਚਲੀ ਸੁਰਮਈ ਸ਼ਬਦਾਂ ਦੀ ਜਦ
ਸੁੱਖਾਂ ਪਾਈ ਸਾਂਝ ਦੁਖੜੇ ਅਤੀਤ ਹੋ ਗਏ।
ਕਾਵਿ ਮੰਡਲਾਂ ਤੋਂ ਉਡ ਸੁਰਪੰਛੀ ਆ ਗਏ
ਮਿਲੇ ਸ਼ਬਦਾਂ ਨੂੰ ਤਾਂ ਫਿਰ ਮਨਮੀਤ ਹੋ ਗਏ।
ਸ਼ਬਦ ਮਿਲੇ ਸੁਆਣੀਆਂ ਦੀ ਸੁਰਤਾਲ ਵਿੱਚ
ਉਠੀ ਚਰਖੇ ਦੀ ਘੂਕ ਲੋਕ ਗੀਤ ਹੋ ਗਏ।
ਛੰਦ, ਬੰਦ, ਟੱਪੇ ਤੇ ਰੁਬਾਈ ਵੀ ਗੂੰਜੀ
‘ਉੱਪਲ’ ਜਿਹੇ ਕਈ ਪਤਿਤ ਪੁਨੀਤ ਹੋ ਗਏ।