ਸੂਰਜਾਂ ਦਾ ਚੜਨਾ ਤੇ ਅਸਤ ਹੋਣਾ

ਸੂਰਜਾਂ ਦਾ ਚੜਨਾ ਤੇ ਅਸਤ ਹੋਣਾ,

ਤੇਰਾ ਮੇਰਾ ਮਿਲਨਾ ਤੇ ਮਸਤ ਹੋਣਾ,

ਇਸ਼ਕ ਇਹ ਸੂਲੀ ਤੋਂ ਡਰਦਾ ਨਹੀ

ਜਿਬਾਂ ਹੋਣਾ ਤੇ  ਜਬਰਦਸਤ ਹੋਣਾ,

ਕਹਾਣੀ ਹੋਰ ਘੜਾਂਗੇ ਠਹਿਰ ਜਾ

ਅਖੀਰੀ ਨਹੀ ਸਾਡਾ ਪਸਤ ਹੋਣਾ,

ਤੇਰਾ ਵੇਖਣਾ ਮੈਨੂੰ ਖੈਰ ਨਿਆਮਤ

ਮੇਰਾ ਵੇਖ ਕੇ ਤੈਨੂੰ ਅਲਮਸਤ ਹੋਣਾ,

ਖਿਆਲਾਂ ਨਾਲ ਬੇਇਨਸਾਫੀ ਹੈ

ਕੱਲਾ ਬਹਿਰ ਵਿਚ ਵਿਅਸਤ ਹੋਣਾ

📝 ਸੋਧ ਲਈ ਭੇਜੋ