ਹੁਣ ਸੋਚ ਬੇਵੱਸ ਹੈ

ਖਿਆਲ ਪੀੜਤ ਨੇ

ਆਪਣਿਆਂ ਦੇ ਦਿੱਤੇ ਜਖ਼ਮ

ਦਰਦ ਕਰ ਰਹੇ ਨੇ,

ਅਸਚਰਜਤਾ ਦੀ ਗੱਲ ਇਹ ਹੈ

ਕਿ ਮੈਂ ਆਪਣੇ ਆਪ ਨੂੰ

ਆਪ ਨਹੀਂ ਚੰਗਾ ਲੱਗ ਰਿਹਾ

ਉਹ ਗ਼ਲਤੀਆਂ

ਜਿਹਨਾਂ ਨੂੰ

ਪਹਿਲਾਂ ਹੀ ਕਰਕੇ

ਪਛਤਾ‌ ਚੁੱਕਿਆਂ ਹਾਂ

ਮੁੜ ਉਹਨਾਂ ਤੋਂ ਹੀ

ਹਾਸਿਆਂ ਦੀ‌ ਉਮੀਦ ਰੱਖ ਲੈਣਾਂ ਹਾਂ

ਰਾਤਾਂ ਦੀ ਨੀਂਦ ਉੱਡ ਗਈ ਹੈ

ਦਿਨ ਦਾ ਚੈਣ ਅਲੋਪ ਹੈ

ਸਮਾਧੀ ਵਰਗੀ ਅਵਸਥਾ ਹੁਣ

ਵੈਰਾਨ ਖੰਡਰ ਲੱਗਦੀ ਹੈ

ਸਕੂਨ ਦਾ‌ ਅਰਥ

ਮੌਤ ਲੱਗਦਾ ਹੈ।

ਸੱਚ ਪੁੱਛੇਂ ਤਾਂ

ਇਸ‌‌ ਬੇਵੱਸ ਨੇ

ਮੈਨੂੰ ਇਕ ਬੇਵੱਸ ਬਣਾ ਦਿੱਤਾ ਹੈ

📝 ਸੋਧ ਲਈ ਭੇਜੋ