ਸੁਰਤਿ ਕਾ ਤਾਣਾ

ਸੁਰਤਿ ਕਾ ਤਾਣਾ ਨਿਰਤ ਕਾ ਬਾਣਾ,

ਸੱਚ ਕਾ ਕੱਪੜਾ ਵੁਣ ਜਿੰਦੇ ਨੀ

ਕਾਹੇ ਕੂੰ ਝੁਰੇਂ ਤੇ ਝਖ ਮਾਰੇਂ,

ਰਾਮ ਨਾਮ ਬਿਨ ਬਾਜੀ ਹਾਰੇਂ,

ਜੋ ਬੀਜਿਆ ਸੋ ਲੁਣ ਜਿੰਦੇ ਨੀ

ਖ਼ਾਨ ਖ਼ਵੀਨੀ ਤੇ ਸੁਲਤਾਨੀ,

ਕਾਲ ਲਈਆਂ ਸਭ ਚੁਣ ਜਿੰਦੇ ਨੀ

ਸ਼ਾਹ ਹੁਸੈਨ ਫ਼ਕੀਰ ਗਦਾਈ,

ਪੱਛੀ ਪੂਣੀ ਸਭ ਲੁਟਾਈ,

ਸ਼ਾਹੁ ਨੂੰ ਮਿਲਿਆ ਲੋੜੇਂ ਹੁਣ ਜਿੰਦੇ ਨੀ

📝 ਸੋਧ ਲਈ ਭੇਜੋ