ਸੂਰਜਾ ਥੋੜ੍ਹਾ ਸੇਕ ਲਾ

ਅੱਜ ਗਰਮੀ ਬਹੁਤ ਹੈ ਦੋਸਤੋ।

 ਲੱਗਦਾ, ਕੋਈ ਸੂਰਜ ਨੂੰ ਰਿਹਾ ਭੜਕਾ।

 ਕਿ ਇਹ ਜੋ ਧਰਤੀ ਦੀਆਂ ਹਿੱਕਾਂ ਪਾੜੀ ਜਾਂਦੇ ਨੇ।

 ਥੋੜ੍ਹਾ ਸੇਕ ਲਾ।

 ਤਾਂ ਅੱਜ ਗਰਮੀ ਬਹੁਤ ਹੈ ਦੋਸਤੋ।

 ਇਹ ਧਰਤੀ ਪੁੱਟਦੇ ਜ਼ੋਰਾਂ ਨਾਲ਼, ਤੇ ਰੁੱਖ ਨਹੀਂ ਲਾਉਂਦੇ।

 ਮਨ-ਮਰਜ਼ੀਆਂ ਕਰਦੇ ਸੂਰਜਾ, ਮੇਰੇ ਮਨ ਨਹੀਂ ਭਾਉਂਦੇ।

 ਮੈਥੋਂ ਨਹੀਂ ਸਮਝਦੇ ਸੂਰਜਾ, ਤੂੰ ਹੀ ਸਮਝਾ।

 ਕਿ ਇਹ ਜੋ ਧਰਤੀ ਦੀਆਂ, ਹਿੱਕਾਂ ਪਾੜੀ ਜਾਂਦੇ ਨੇ।

 ਥੋੜ੍ਹਾ ਸੇਕ ਲਾ।

 ਤਾਂ ਅੱਜ ਗਰਮੀ ਬਹੁਤ ਹੈ ਦੋਸਤੋ।

 ਮੈਂ ਆਖਿਆ ਚੰਨ, ਬੱਦਲ਼ਾਂ ਤਾਈਂ, ਨਾ ਚੜ੍ਹਨ ਅਸਮਾਨੀ।

 ਨਾਲ਼ ਸਲਾਹ ਕਰ ਤਾਰਿਆਂ, ਰੋਕੀਏ ਮਨ-ਮਾਨੀ।

 ਇਹ ਰੁੱਖ ਵੱਢਣੋਂ ਨਹੀਂ ਹਟਦੇ, ਰਹੀ ਨਿੱਤ ਕੁਰਲਾ।

 ਤੇਰੀ ਗਰਮੀ ਕਾਰਨ ਸੂਰਜਾ, ਇਹਨਾਂ ਪਹੂ ਘਬਰਾ।

 ਨਹੀਂ ਤੇ ਇਹਨਾਂ ਧਰਤੀ ਪੁੱਟਣੋਂ ਨਹੀਂ ਹਟਣਾ, ਥੋੜ੍ਹਾ ਸੇਕ ਲਾ।

 ਤਾਂ ਅੱਜ ਗਰਮੀ ਬਹੁਤ ਹੈ ਦੋਸਤੋ।

 ਮਕਸਦ ਆਪਣਾ ਸੂਰਜਾ, ਦੇਈਏ ਗੱਲ ਸਮਝਾ।

 ਆਪਾਂ ਭਲਾ ਵੀ ਸੋਚਣਾ ਇਹਨਾਂ ਦਾ।

 ਮੇਰੇ ਨਾਨਕ ਸਾਹਿਬ ਦੀ ਲੁਕਾਈ ਆ।

 ਮੈਥੋਂ ਨਹੀਂ ਸਮਝਦੇ ਸੂਰਜਾ, ਬੇਨਤੀ ਕੀਤੀ ਤਾਂ।

 ਕਿ ਇਹ ਧਰਤੀ ਦੀਆਂ ਹਿੱਕਾਂ ਪਾੜੀ ਜਾਂਦੇ ਨੇ।

 ਥੋੜ੍ਹਾ ਸੇਕ ਲਾ।

 ਤਾਂ ਅੱਜ ਗਰਮੀ ਬਹੁਤ ਹੈ ਦੋਸਤੋ।

📝 ਸੋਧ ਲਈ ਭੇਜੋ