ਸੁਤੀ ਸੁਤੀ ਨੂੰ ਚਾ ਜਗਾਇਆ ਈ

ਸੁਤੀ ਸੁਤੀ ਨੂੰ ਚਾ ਜਗਾਇਆ ਈ, ਕਾਈ ਸੀਟੀ ਮਾਰ ਅਵੱਲੀ ।

ਹਰ ਸ਼ੈ ਯਾਰ ਦਿਦਾਰ ਤੁਸਾਡਾ, ਹੁਣ ਲੁਕਸੇਂ ਕਿਹੜੀ ਗਲੀ ।

ਅਖੀਂ ਦੇ ਵਿੱਚ ਅਖੀਂ ਲਗੀਆਂ, ਮੈਂ ਹਰਦਮ ਦੇਖਾਂ ਖਲੀ ।

ਅਜਬ ਦਿਦਾਰ ਦਿਖਾਇਆ ਈ ਫ਼ਕਰ, ਮੈਂ ਆਖ ਨਾ ਸਕਾਂ ਝਲੀ ।

📝 ਸੋਧ ਲਈ ਭੇਜੋ