ਦੋਸਤ, ਦੋਸਤੋ!!

ਖੱਲਾਂ 'ਚੋਂ, ਖੂੰਜਿਆਂ 'ਚੋਂ

ਰੂੜੀਆਂ ਤੋਂ, ਟੋਇਆਂ 'ਚੋਂ

ਜਾਂ ਫਿਰ ਜਿੱਥੋਂ ਵੀ ਮਿਲ ਸਕਣ

ਕੁੱਝ ਟੁੱਟੇ ਤੇ ਠਿੱਬੇ ਛਿੱਤਰ

ਲੱਭ ਲੱਭ ਕੇ ਮੈਨੂੰ ਘੱਲੋ

ਮੈਂ ਇੱਕ ਹਾਰ ਬਣਾਉਣਾ ਹੈ

ਸਾਡੇ ਪਿੰਡ ਮੰਤਰੀ ਨੇ ਆਉਣਾ ਹੈ

📝 ਸੋਧ ਲਈ ਭੇਜੋ