ਉਹ

ਤੈਨੂੰ

ਜਾਂ ਦੇਵੀ ਬਣਾਉਂਦੇ ਨੇ

ਜਾਂ ਸਿਰਫ਼ ਕਾਮ ਪੂਰਤੀ ਦੀ ਮੂਰਤੀ

ਐਪਰ

ਇਨਸਾਨ

ਕਦੇ ਵੀ ਨਹੀਂ

ਵੈਸੇ

ਉਹ ਹੁੰਦੇ ਕੌਣ ਨੇ

ਤੈਨੂੰ

ਕੁਝ ਵੀ ਬਣਾਉਣ ਵਾਲ਼ੇ

ਜੋ ਖ਼ੁਦ

ਉਸੇ ਮਿੱਟੀ ਤੋਂ ਬਣੇ ਨੇ

ਜਿਸ ਤੋਂ ਤੂੰ।

📝 ਸੋਧ ਲਈ ਭੇਜੋ