ਕਹਿਣਾ ਤਾਂ ਸਭ ਨੂੰ ਆਉਂਦਾ ਹੈ
ਜਰਨਾ ਵੀ ਸਾਰੇ ਸਿੱਖ ਲਓ
ਕਹਿ ਕੇ ਅਕਸਰ ਮਸਲੇ ਵਿਗੜ ਜਾਂਦੇ ਹਨ
ਇਨ੍ਹਾਂ ਵਿਗੜਿਆਂ ਨੂੰ ਜਰ ਕੇ ਸੰਭਾਲਿਆ ਜਾ ਸਕਦਾ
ਬਹੁਤ ਗੱਲਾਂ ਕਹੀਆਂ ਨਾ ਜਾਣ ਤਾਂ ਹੀ ਚੰਗਾ ਹੈ
ਜੋ ਮੂੰਹ ਚੋਂ ਨਿਕਲ ਕੇ ਦੂਰੀ ਵਧਾ ਦੇਵੇ ਉਸ ਗੱਲ ਨੂੰ ਕੀ ਕਰਨਾ
ਥੋੜ੍ਹਾ ਜਰ ਲਓ
ਰਿਸ਼ਤੇ ਬਣੇ ਰਹਿਣਗੇ
ਮਿਠਾਸ ਕਾਇਮ ਰਹੇਗੀ
ਦੂਜੇ ਤੇ ਅਧਿਕਾਰ ਦਾ ਮਤਲਬ ਇਹ ਨਹੀਂ
ਕਿ ਉਹੀ ਕਹੇ ਜੋ ਸਾਨੂੰ ਪਸੰਦ ਹੈ
ਉਹਦੀ ਹਰ ਗੱਲ ਨੂੰ ਪਸੰਦ ਕਰਨਾ
ਇਹ ਵੀ ਤਾਂ ਜ਼ਰੂਰੀ ਹੈ
ਜੇ ਚਾਹੁੰਦੇ ਹੋ ਰਿਸ਼ਤਿਆਂ ਵਿੱਚ ਪਿਆਰ ਬਣਿਆ ਰਹੇ
ਜਰਨਾ ਸਿੱਖੋ