ਮੈਂ ਜਰਾ ਕੁ ਲੀਹ ਤੋਂ ਕੀ ਲੱਥਾ,

ਉਹ ਲੀਹਾਂ ਪੁੱਟਣ ਡਹਿ ਗਏ ਸੀ!

ਮੈਂ ਆਪਣੇ ਸਮਝਕੇ ਗਲ਼ ਲਾਏ,

ਉਹ ਗਲ਼ਾ ਘੁੱਟਣ ਡਹਿ ਗਏ ਸੀ!

ਮੈਂ ਗੇਮ ਤੋਂ ਨਿਗ੍ਹਾ ਹਟਾਈ ਕੀ,

ਉਹ ਗੇਮਾਂ ਡੂੰਘੀਆਂ ਪਾਉਣ ਲੱਗੇ!

ਮੈਂ ਟਰਮ ਜਰਾ ਕੁ ਬਦਲੀ ਕੀ,

ਉਹ "ਸੱਤਿਆ" ਟਾਂਚਾਂ ਲਾਉਣ ਲੱਗੇ!

📝 ਸੋਧ ਲਈ ਭੇਜੋ