ਟਾਵੇਂ ਟਾਵੇਂ ਤਾਰੇ

ਕੱਲੇ ਕੱਲੇ ਰੁੱਖ ਨੇ ਤੇ ਟਾਵੇਂ ਟਾਵੇਂ ਤਾਰੇ

ਸਹਿਕਦੇ ਨੇ ਤੇਰੇ ਵਿਛੋੜਿਆਂ ਦੇ ਮਾਰੇ

ਭੁੱਲੇ ਮੇਰੇ ਲੇਖ ਤੇਰੇ ਵਾਹਦਿਆਂ ਤੇ ਭੁੱਲ ਗਈ

ਪਿਆਰ ਦਿਆਂ ਲਿਸ਼ਕਦਿਆ ਰੰਗਾਂ ਉੱਤੇ ਡੁੱਲ੍ਹ ਪਈ

ਗਹਿਰੀ ਗਹਿਰੀ ਅੱਖੀਂ ਮੈਨੂੰ ਤੱਕਦੇ ਨੇ ਸਾਰੇ

ਟਾਵੇਂ ਟਾਵੇਂ ਤਾਰੇ…………

ਅਸਾਂ ਦਿਲ ਦਿੱਤਾ ਸੀ ਤੂੰ ਧੋਖਾ ਦੇ ਕੇ ਟੁਰ ਗਿਉਂ

ਸਾਨੂੰ ਸਾਰੀ ਉਮਰਾਂ ਦਾ ਰੋਣਾਂ ਦੇ ਕੇ ਟੁਰ ਗਿਉਂ

ਕਦੀ ਤੇਰੇ ਸਾਡੇ ਵੀ ਤੇ ਹੋਣਗੇ ਨਿਤਾਰੇ

ਟਾਵੇਂ ਟਾਵੇਂ ਤਾਰੇ…………

📝 ਸੋਧ ਲਈ ਭੇਜੋ