ਸਮੁੰਦਰ ਦਾ ਨਾਪਣਾ,

ਸੱਚੇ ਸੰਤਾਂ ਦੀ ਪ੍ਰੀਖਿਆ।

ਅਸਮਾਨਾਂ ਨੂੰ ਜਾਣਨਾ,

ਅੱਗ, ਪਾਣੀ ਦੇ ਭੇਤ ਦਾ।

ਰੋਹਾਨੀ ਤਕਤਾਂ ਅੱਗੇ,

ਖੁਦ ਨੂੰ ਉੱਚਾ ਵੇਖਣਾ।

ਇਸ ਧਰਤੀ ਤੇ,

ਰੱਬ ਦੇ ਘਰਾਂ ਨੂੰ ਉਲੇਖਣਾ।

ਫਿਰ ਵੀ ਤੈਂਅ ਕਿਸੇ ਰੂਪ ਵਿੱਚ,

ਉਸ ਰੱਬ ਨੂੰ ਹੀ ਮੱਥਾ ਟੇਕਣਾ।

ਬੇ-ਵੱਸੀ ਚੋਂ ਸਵਾਰਥ ਕੱਢਣਾ,

ਭੁਲੇਖਾ ਹੈ ਤੇਰਾ।

ਮਿੱਥ ਨਹੀਂ ਪੁਗਾਉਦੇ ਉਹ,

ਵਿਦਵਾਨ ਅਸਲੀ ਉਹੀਂ ਨੇ।

ਜੋ ਪਾਣੀਆਂ ਦੇ ਵੀ ਮੁੱਖ ਮੋੜ ਦਿੰਦੇ ਨੇ,

ਸਮੁੰਦਰਾਂ ਨੂੰ ਵੀ ਪੂਰੀ ਤਰ੍ਹਾਂ ਨਿਚੋੜ ਦਿੰਦੇ ਨੇ।

ਚੱਕਰ ਘੰਮਦੇ ਯੁਗਾਂ ਦੇ,

ਦਾਈਆ ਉਹਨਾਂ ਦੀ ਦੇ ਨਾਲ।

ਕਿਉਂ ਭੰਡਾਂ ਤੈਨੂੰ ਮੈਂ,

ਸਮਝ ਤੇਰੀ ਵਿੱਚ,

ਇਹ ਸਭ ਕਿਉਂ ਹਾਰੇ।

ਤੂੰ ਕਿਉਂ ਰੋਂਦਾ ਏ,

ਲੈ ਕੇ ਆਪਣੇ ਸਫ਼ਰ ਨੂੰ।

ਸਦੀਆਂ ਬੀਤ ਜਾਣ ਉਨ੍ਹਾਂ ਦੀਆਂ,

ਤੱਪਦੀ ਅੱਗ ਕੋਲ ਬੈਠ,

ਇੱਕ ਧੂਣੇ ਦੇ ਸਹਾਰੇ।

ਇਹ ਸ਼ਬਦ ਵੀ ਬੇ-ਜਾਨ ਹਨ,

ਕੀ-ਕੀ ਦੱਸਾ ਉਹਨਾਂ ਦੇ ਬਾਰੇ।

ਪੱਕੇ ਵਚਨ ਪੁਗਾ ਜਾਂਦੇ ਨੇ,

ਭੂਤ-ਭਵਿੱਖ ਸਭ ਕੁੱਝ ਵਿਖਾ ਜਾਂਦੇ ਨੇ।

ਪਤਾ ਨਹੀਂ ਮੇਰੇ ਪੀਰ, ਪਗੰਬਰ, ਕਿੰਨੀਆਂ ਕੁ ਧਰਤੀਆਂ 'ਚ',

ਇਹ ਰੱਬ ਜਹੇ, ਰੂਪ ਵਸਦੇ ਨੇ।

ਸੱਚ ਜਾਣੀ ਇਹਨੇ ਦੇ ਘਰ,

ਇੱਥੇ ਸਵਰਗ ਜੇਹੇ ਲੱਗਦੇ ਨੇ।

ਹੈ ਵਸੇਰਾ ਧਰਤੀ ਉੱਤੇ, ਰੱਬ ਦਾ,

ਇਹ ਸਭ ਪ੍ਰਮਾਣ, ਪੱਕੇ ਦੱਸਦੇ ਨੇ,

ਭੁੱਲ ਨਾ ਤੂੰ ਆਪਣੇ ਰਿਸ਼ੀ ਵੇਦ ਪੁਰਾਣਾਂ ਨੂੰ,

ਇਸ ਦੇਸ਼ ਨੂੰ ਭਾਰਤ ਮਹਾਨ ਕਹਿੰਦੇ।

ਜਿੱਥੇ ਵੱਸਦੇ ਨੇ ਰਿਸ਼ੀ, ਸਲਾਮ ਆਖਣ ਕੁਰਾਨਾਂ ਨੂੰ,

ਸੰਦੀਪ ਤੂੰ ਵੀ ਸਿਖ ਲੈ ਗੁਰੂ ਸਾਹਿਬਾਨਾਂ ਕੋਲੋ।

ਰਲ-ਮਿਲ ਕੇ ਰਹਿਣਾ, ਅਪਨਾਉਣਾ ਸੰਸਕਾਰਾਂ ਨੂੰ,

ਧਰਮ ਕਰਕੇ ਦੋ ਦੇਸ਼ ਮਿਲੇ ਨੇ, ਭੁੱਲ ਜਾਓ ਤਕਰਾਰਾਂ ਨੂੰ।

ਖੁੱਲ ਗਿਆ ਹੁਣ ਕਰਤਾਰਪੁਰ ਲਾਂਘਾ (ਕੋਰਿਡੋਰ),

ਪਿਆਰ ਸਿਖਾ ਦਿਓ, ਹੁਣ ਦੋਵੇਂ ਦੇਸ਼ਾਂ ਦੇ ਰਾਜਨੀਤੀਕਾਰਾਂ ਨੂੰ।

📝 ਸੋਧ ਲਈ ਭੇਜੋ