ਤਾਰੇ ਸੁੰਦਰ ਨੇ

ਸੁਣਿਆ ਏਂ ਤਾਰੇ ਸੁੰਦਰ ਨੇ 

ਹੋਵਣਗੇ

ਅਪਣੀ ਦੁਨੀਆਂ ਵਿਚ ਜੋ ਕੁਛ ਸੁੰਦਰ ਹੈ, 

ਸੁਪਨਾ ਹੈ

ਜਿਸ ਦੀ ਜੋ ਬਾਤ ਕਰਾਂ

ਅੰਗਾਂ ਦੇ ਵਿਚ ਲਾਜ ਸੁਲਗਦੀ ਹੈ 

ਅਪਣੇ ਹੀ ਮਨ ਤੋਂ ਅਪਣੇ ਤਨ ਦਾ 

ਪਰਦਾ ਲਹਿ ਜਾਂਦਾ ਹੈ

ਅਪਣੀ ਦੁਨੀਆਂ ਵਿਚ ਜੋ ਕੁਛ ਸੁੰਦਰ ਹੈ 

ਚੋਰੀ ਹੈ

ਜੋ ਉਘੜ ਜਾਏ ਤਾਂ ਉਮਰਾਂ ਦਾ ਹਰ ਸ੍ਵਾਸ ਕਲੰਕੀ 

ਜੇ ਕਰ ਤਾਰੇ ਵੀ ਏਦਾਂ ਸੁੰਦਰ ਨੇ 

ਤਾਂ ਆਪਣੀ ਦੁਨੀਆਂ ਮਹਾਂ ਅਭਾਗੀ ਹੈ

ਸੁਣਿਆ ਏਂ ਤਾਰੇ ਸੁੰਦਰ ਨੇ 

ਹੋਵਣਗੇ

📝 ਸੋਧ ਲਈ ਭੇਜੋ