ਤਾਰਿਆਂ ਦੀ ਰੁੱਤ

ਹਰਿਆਂ ਮੈਦਾਨਾਂ ਤੋਂ ਲੰਘਦਾ

ਸਰਸਬਜ਼ ਕੰਢਿਆਂ 'ਚੋਂ ਬਹਿੰਦਾ

ਮੈਂ ਕੁਝ ਵੀ ਤਾਂਘਣਾ ਭੁੱਲ ਗਿਆ

ਬਸ ਇੰਨਾ ਕੁ ਯਾਦ ਰਿਹਾ ਕਿ

ਗੱਲਾਂ ਕਰਨ ਨੂੰ ਤਾਂ ਅਸਮਾਨ ਹੀ ਨਹੀਂ ਮੁੱਕਦਾ

ਲਿਖਣ ਨੂੰ ਤਾਂ ਸਗਲ ਧਰਤ ਪਈ ਹੈ।

ਸੁਣੀ ਤਾਂ ਅਜੇ ਹਵਾ ਵੀ ਨਹੀਂ

ਤੇ ਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਹੈ

ਜਿਵੇਂ ਕਿ ਤਾਰੇ ਰੋਜ਼ ਚੜ੍ਹਦੇ ਨੇ

ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ

📝 ਸੋਧ ਲਈ ਭੇਜੋ