ਉਮੀਦ , ਉਧਾਰ , ਉਪਾਧੀ , ਊਰਜਾ , ਲੋੜ ਮੁਤਾਬਿਕ ਚੰਗੇ ਨੇ ।

ਅਦਨ , ਅਖੀਰ , ਅੱਥਰੂ , ਅਰੀਲ , ਹਰਸਾਹ ਵਿੱਚ ਰੰਗੇ ਨੇ ।

ਏਕਤਾ , ਇੱਜਤ , ਇਰਾਦਾ , ਇੰਡੀਕਾ , ਵਿਕਸਿਤ ਕਰਦੇ ਬੰਦੇ ਨੂੰ ।

ਸਿੱਖਿਆ , ਸਮਥ , ਸਲਾਘਾ , ਸੁੱਧਤਾ , ਹੋਰ ਮਹਿਕਾਉਂਦੇ ਧੰਦੇ ਨੂੰ ।

ਹਉਮੈ , ਹੰਕਾਰ , ਹੰਗਾਮਾ , ਹਮਕ , ਨਾਜ਼ੁਕ ਕਰਦੇ ਮੋਹਿਕ ਤੰਦਾਂ ਨੂੰ ।

ਕੂਕਣਾ , ਕਤਲ , ਕੰਗਾਲੀ , ਕੀਰਨੇ , ਚਿੰਨ੍ਹ ਹਨ ਤਕਲੀਫ਼ੀ ਦੇ ।

ਖਰੂਦ , ਖੁਨਾਮੀ , ਖਿੰਝਣਾ , ਖਾਪਟ , ਚਿੰਨ੍ਹ ਨਹੀ ਸ਼ਰੀਫ਼ੀ ਦੇ ।

ਗਲਪ , ਗੁਆਂਢੀ , ਗਵਾਹ , ਗਲੇਡੂ , ਸੱਚੇ ਔਖੇ ਮਿਲਦੇ ਹਨ ।

ਘੜੂਕਾ , ਘੜੂਆ , ਘੋਟਣਾ , ਘੁਰਾੜੇ , ਪਿੰਡਾਂ ਵਿੱਚ ਖਿੜਦੇ ਹਨ ।

ਙਣਤਾ , ਙਿਣਤੀ , ਙਿਆਨ , ਙਿਆਤਾ, ਦਰਜ ਹਨ ਵਿੱਚ 'ਬਾਵਨ' ਦੇ ।

ਚਉਂਕੀ , ਚਉਂਕਾ , ਚਿਦਾਰ , ਚਸਿਆ , ਅਲੋਪ ਹਨ ਅਲੋਪ ਹਨ ।

ਛਉਂੜੀ , ਛਟਾਂਕ , ਛਗਲ , ਛਤਨਾ , ਤੇ ਵੀ ਹੋਏ ਕਰੋਪ ਹਨ ।

ਜਪੁਜੀ , ਜਜ਼ਬਾ , ਜ਼ੀਨਤ , ਜੁਝਾਰੂ , ਮਨੁੱਖਤਾ ਲਈ ਮਨੁੱਖਾਂ ਨੂੰ ।

ਝੂਝਨਾ , ਝੁਕਾਉ , ਝਿਜਕ , ਝਮਕ , ਸਵਾਰਨਾ ਨਿਸ਼ਚੇ ਕੁੱਖਾਂ ਨੂੰ ।

ਞਤਨ, ਞਾਣਹੁ, ਞਿਆਨ, ਞਾਣਤ, ਦਰਜ "ਬਾਵਨ" "ਓਅੰਕਾਰ" ਹਨ ।

ਟਣਾਣਾ , ਟਹਲ , ਟਾਹਲੀ , ਟੋਭੜਾ , ਪੰਆਬ ਦੀਆਂ ਮਿੱਠ ਯਾਦਾਂ ਸੀ ।

ਠੂੰਗਣਾ, ਠੂੰਸਣਾ, ਠੇਲਨਾ, ਠਾਹਣਾ, ਠੇਠ ਉਚਾਰਦੀਆਂ ਔਲਾਦਾਂ ਸੀ ।

ਡੰਗਰ, ਡੀਉਂਢੀ, ਡੋਲਨੀ, ਡੰਗੋਰੀ, ਘਰ - ਘਰ ਦਾ ਮਾਣ ਸਨ ।

ਢੋਲਕ, ਢੰਡੋਰੀ, ਢੰਡੋਰਾ, ਢੰਢਾਰ, ਸੰਚਾਰਕ ਸਾਧਨ ਵਿਗਿਆਨ ਸਨ ।

ਣਾਮ ਣਿਆਰਾ ਸਦ ਣਮੋਕਾਰ , ਜਾਪ ਬਿਨ ਣਾਪ ਦੇ ।

ਤ੍ਰਿਲੋਕ , ਤ੍ਰਿਮਾਨ , ਤ੍ਰਿਵੇਦੀ , ਤ੍ਰਿਪੁਰ , ਮਨੌਤ ਹਿੰਦ ਉਪਾਸ਼ਕ ਦੀ ।

ਥੀਸਿਸ , ਥੱਥਲਾ, ਥਾਵਰੀ, ਥਧਾਈ, ਦ੍ਰਿਸ਼ਟੀ ਜਾਣ ਜਾਂਦੀ ਜਾਗਸਿ ਦੀ ।

ਦਹੇਜ, ਦਲੀਲ, ਦਾਵਤ, ਦਲਾਲੀ, ਦੇਖ ਕੇ ਆਪਣੀ ਚਾਂਦਰ ਨੂੰ ।

ਧਰਮ , ਧੀਰਜ , ਧਿਆਨ , ਧਉਲਾ , ਵਧਾਉਂਦੇ ਸਾਡੇ ਆਦਰ ਨੂੰ ।

ਨਿੰਦਿਆ, ਨੱਠਣਾ, ਨਿਰਾਸ਼ਾ, ਨੀਚਤਾ, ਨਹੀ ਸੋਭਦਾ ਜਿੰਦਾ ਜਮੀਰਾਂ ਨੂੰ ।

ਪੰਜਾਬ , ਪੰਜਾਬੀ, ਪ੍ਸੰਸਾ , ਪ੍ਰਸਿੱਧੀ, ਕਿਸਮਤ ਵਾਲਿਆਂ ਨੂੰ ਰਾਸ ਹਨ ।

ਫਤਹਿ , ਫਜ਼ਲ , ਫਾਂਦਨੇ , ਫਰਜ਼ , ਹਰ ਦਮ ਮਿਲਦੇ ਪਾਸ ਹਨ ।

ਬੇਰੰਗੀ, ਬੰਜਰ, ਬੇਤਾਬੀ, ਬੇਕਾਬੂ, ਜਿੰਦਗੀ ਜਿਊਣਾਂ ਹੀ ਫਿਟਕਾਰ ਹੈ।

ਭ੍ਰਿਸ਼ਟ, ਭੈਰਵੀ, ਭਗੌੜਾ, ਭਿਖਾਰੀ, ਸਮਾਜ ਘੱਟ ਹੀ ਦੇਂਦਾ ਸਤਿਕਾਰ ਹੈ ।

ਮਲ੍ਹਮ, ਮਿਲਾਪ, ਮੁਆਫ਼ੀ, ਮੁਨਾਫਾ , ਮੱਘਦੇ ਹਿਰਦੇ ਠੰਡੇ ਕਰਦੇ ਹਨ ।

ਯੋਜਕ, ਯਾਚਨ, ਯੁਗਾਂਤ, ਯੁਗਾਦਿ, ਗਹਿਰੇ ਹਨ ਅਰਥ ਪੰਜਾਬੀ ਦੇ ।

ਰਸਕ, ਰਜ਼ਕ, ਰਣਕ , ਰਫੀਕ, ਬੇਅੰਤ ਅਮੀਰ ਬੋਲ ਨਵਾਬੀ ਦੇ ।

ਲਾਲਚੀ, ਲੁਟੇਰਾ, ਲੂਤੀਆ, ਲੋਭੀਆ, ਪਾਪ ਕਰਮ ਵੱਲ ਰਹਿੰਦਾ ਧਿਆਨ।

ਵਹਿਮ, ਵੇਸਵਾ, ਵਿਰੋਧੀ , ਵਿਵਾਦ, ਘੱਟ ਹੀ ਲਾਗਾ ਕਰਦੇ ਸੂਝਵਾਨ ।

ਦੁੜੰਗਾ, ਦੁੜਕੀ, ਚੜਤ, ਗੁੜ੍ਹਤੀ, ਮਨੁੱਖੀ ਚਿਹਰੇ ਮੁਸਕਰਾਉਂਦੇ ਹਨ ।

📝 ਸੋਧ ਲਈ ਭੇਜੋ