ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ

ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ,

ਉਹਦੀ ਲਾਸ਼ ਦਾ ਖੁਰਾ ਨਾ ਦਿਸਦਾ ਏ ।

ਵਿਚੋਂ ਵਿਚ ਹੀ ਜਾਨ ਹੈ ਨਿਕਲ ਜਾਂਦੀ,

ਵਗਦਾ ਖ਼ੂਨ ਨਾ ਫੱਟ ਈ ਰਿਸਦਾ ਏ ।

ਓਹਨੇ ਖ਼ਾਕ ਈ ਸਾਡੀ ਉਡਾ ਦੇਣੀ,

'ਦਾਮਨ' ਸਾਥ ਦਿੱਤਾ ਅਸਾਂ ਜਿਸ ਦਾ ਏ ।

 

📝 ਸੋਧ ਲਈ ਭੇਜੋ