ਟਹਿਣੀ ਨਾਲ਼ੋਂ ਟੁੱਟ ਚੁੱਕਾ ਏਂ।
ਤੂੰ ਵੀ ਇਕ ਸੁੱਕਾ ਪੱਤਾ ਏਂ।
ਜਿਸਨੂੰ ਭੋਂਅ ਤੇ ਨਮੀਂ ਨਾ ਮਿਲੀਆਂ,
ਬੀਜ ’ਚ ਸੁੱਤਾ ਫੁੱਲ ਲੱਗਦਾ ਏਂ।
ਭਟਕਣ ਪਿੱਛੋਂ ਅਟਕੀ ਦੇਖੀਂ,
ਤੂੰ ਮੇਰਾ ਭੁੱਲਿਆ ਰਸਤਾ ਏਂ ।
ਮੇਰਾ ਤਾਂ ਜੋ ਹੈਂ, ਸੋ ਹੈਂ ਤੂੰ,
ਪਰ ਉਸਦਾ ਤੂੰ ਕੀ! ਲੱਗਦਾ ਏਂ?
ਰਾਤ ਦੀ ਕਾਲ਼ੀ ਤਨਹਾਈ ਵਿਚ,
ਦੀਵੇ ਵਾਂਗੂੰ ਤੂੰ ਜਗਦਾ ਏਂ।
ਭੀੜ ਹੈ, ਉਂਗਲੀ ਫੜ, ਰੁਲ ਜੇਂਗਾ,
ਐ ! ਦਿਲ ਤੂੰ ਹਾਲੇ ਬੱਚਾ ਏਂ।