ਨਾ ਪਰਖ ਤੂੰ ਸਾਡੇ ਸਬਰਾਂ ਨੂੰ,
ਬੰਨ੍ਹ ਸਬਰਾਂ ਦਾ ਨਾਂ ਟੁੱਟ ਜਾਏ!
ਜੋ ਜੜ੍ਹਾਂ ਪਤਾਲ 'ਚ ਤੇਰੀਆਂ ਨੀ
ਕਿਤੇ ਵੇਖੀ ਨਾਂ ਕੋਈ ਪੁੱਟ ਜਾਏ!
ਨੀ ਕਰ ਨਾਂ ਤੂੰ ਮਜ਼ਬੂਰ ਸਾਨੂੰ,
ਤੇਰੇ ਨਾਸੀਂ ਧੂੰਆਂ ਕਡਾ ਦਿਆਂਗੇ!
ਹੱਥ ਪਾ ਲਿਆ ਜੇ ਸੰਨਤਾਲੀ ਨੂੰ,
ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ!
ਸਾਡੇ ਨਾਂ ਤੋਂ ਬਹੁਤੇ ਕੰਬਦੇ ਨੇ,
ਤਸਵੀਰ ਡਰਾਉਦੀ ਵੈਰੀ ਨੂੰ!
ਹੱਥ ਸੋਚ ਸਮਝਕੇ ਪਾਵੀਂ ਤੂੰ
ਇਸ ਨਾਗ ਕਰੁੰਡੀਏ ਜ਼ਹਿਰੀ ਨੂੰ!
ਤੂੰ ਵਹਿਮ ਕੱਡਦੇ ਪਾਲੇ ਜੋ,
ਤੇਰੇ ਵੇਖੀਂ ਤਖ਼ਤ ਹਲਾ ਦਿਆਂਗੇ!
ਹੱਥ ਪਾ ਲਿਆ ਜੇ ਸੰਨਤਾਲੀ ਨੂੰ,
ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ!
ਜੋ ਕਹਿੰਦੇ ਡੁੱਬਿਆ ਨਸ਼ਿਆਂ ਵਿੱਚ,
ਉਹਦੇ ਮੂੰਹ ਤੇ ਵੇਖ ਚਪੇੜਾਂ ਨੀ!
ਅੱਜ ਸੁੱਤੇ ਸ਼ੇਰ ਜਗਾਏ ਤੂੰ,
ਤੇਰੇ ਸੀਨੇ ਆ ਗਈਆਂ ਤੇੜਾਂ ਨੀ!
ਤੇਰੇ ਲਾਲ ਕਿਲੇ ਦੇ ਉੱਤੇ ਨੀ,
ਅਸੀਂ ਕੇਸਰੀ ਝੰਡਾ ਝੁਲਾ ਦਿਆਂਗੇ!
ਹੱਥ ਪਾ ਲਿਆ ਜੇ ਸੰਨਤਾਲੀ ਨੂੰ,
ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ!
ਨਾਂ ਅੱਲੇ ਜਖ਼ਮ ਸਹੇੜ ਸਾਡੇ,
ਨਾਂ ਯਾਦ ਕਰਾ ਸੰਨਤਾਲੀਆਂ ਨੂੰ!
ਤੇਰਾ ਨਾਂ ਸੋਹਲਾ ਪੜ ਦਈਏ
ਅਸੀਂ ਛੱਡਕੇ ਹੱਥੋਂ ਪੰਜ਼ਾਲੀਆਂ ਨੂੰ!
ਸਿਰ ਤੋਂ ਨਾਂ ਪਾਣੀ ਲੰਘ ਜਾਵੇ
ਸੱਚ ਜਾਣੀ ਗਦਰ ਉਠਾ ਦਿਆਂਗੇ!
ਹੱਥ ਪਾ ਲਿਆ ਜੇ ਸੰਨਤਾਲੀ ਨੂੰ,
ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ!
ਲਹੂ ਪੀਤਾ ਦਾਦੇ ਬਾਬਿਆਂ ਦਾ,
ਤੇਰੀ ਇਹ ਜੁਗਤ ਮਟਾ ਦੇਣੀ!
ਇਸ ਨਵੀਂ ਪੀੜੀ ਨੇ ਤੇਰੇ ਨੀ,
ਅੱਗ ਪੈਰਾਂ ਹੇਠ ਮਚਾ ਦੇਣੀ!
ਲਿਖਤਾਂ ਦੇ ਭਾਬੜ ਲਿਖ ਲਿਖਕੇ,
"ਸੱਤਾ" ਕਹੇ ਤੈਨੂੰ ਸਤਾ ਦਿਆਂਗੇ!
ਹੱਥ ਪਾ ਲਿਆ ਜੇ ਸੰਨਤਾਲੀ ਨੂੰ,
ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ!
ਤੈਨੂੰ ਦਿੱਲੀਏ ਪਾਰ ਬਲਾ ਦਿਆਂਗੇ!