ਤਕੜੇ ਦਾ ਈ ਜ਼ੋਰ

ਤਕੜੇ ਦਾ ਈ ਜ਼ੋਰ ਏ ਭਾਜੀ

ਮਾੜਾ ਤਾਹੀਓਂ ਚੋਰ ਏ ਭਾਜੀ

ਓਸੇ  ਨੂੰ  ਹੀ  ਜੀ-ਜੀ  ਹੁੰਦੀ

ਜੀਹਦੇ ਹੱਥ 'ਚ ਮੋਹਰ ਏ ਭਾਜੀ

ਇਸ਼ਕ ਜੋ ਤੈਨੂੰ ਕਰ ਬੈਠੇ ਆਂ

ਕੱਢ ਲੈ ਜਿਹੜਾ ਖ਼ੋਰ ਏ ਭਾਜੀ

ਇੱਕ ਤੇ ਤੇਰਾ ਸਖ਼ਤ ਵਤੀਰਾ

ਉੱਤੋਂ ਦਿਲ ਕਠੋਰ ਏ ਭਾਜੀ

ਤੈਨੂੰ ਅਸਾਂ ਨੇ ਕੀ ਕਹਿਣਾਂ ਏ

ਤੇਰੀ ਗੱਲ ਤੇ ਹੋਰ ਏ ਭਾਜੀ ।

📝 ਸੋਧ ਲਈ ਭੇਜੋ