ਤੇਰੇ ਤੱਕਣੇ ਨੂੰ ਪੈਣ ਅੱਜ ਵਲ ਗੋਰੀਏ,
ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ।
ਤੇਰੇ ਤੱਕਣੇ ਨੂੰ ਪੈਣ ਅੱਜ ਵਲ ਗੋਰੀਏ।
1.
ਨੀ ਤੇਰੇ ਦਿਲ ਦੀਆਂ ਗੱਲਾਂ ਗੋਰੀ ਕੌਣ ਬੁੱਝੇ ਨੀ।
ਤੈਨੂੰ ਲਗ ਗਏ ਨੇ ਗੋਰੀ ਹੁਣ ਰੋਗ ਗੁੱਝੇ ਨੀ।
ਲਗਾ ਜਾਪਦਾ ਵਿਛੋੜੇ ਵਾਲਾ ਸੱਲ ਗੋਰੀਏ।
ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ,
ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ।
2.
ਅੱਜ ਭਰ ਬੈਠੀ ਗਮਾਂ ਦੀ ਤੂੰ ਘੁੱਟ ਗੋਰੀਏ।
ਤੰਦ ਜਾਂਦੀ ਤੇਰੇ ਹੱਥੋਂ ਟੁੱਟ ਟੁੱਟ ਗੋਰੀਏ।
ਤੈਨੂੰ ਲਗਦਾ ਏ ਹੋਇਆ ਅੱਜ ਝੱਲ ਗੋਰੀਏ।
ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ।
ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ।
3.
ਅੱਜ ਬਿਟ ਬਿਟ ਤੱਕੇ ਗੋਰੀ ਵੱਲ ਬੂਹੇ ਨੀ।
ਕਿਹੜੇ ਸੱਜਣਾਂ ਦੇ ਗੋਰੀ ਅੱਜ ਦਿਲ ਲੂਹੇ ਨੀ।
ਜਾਪੇ ਸੱਜਣਾਂ ਨੇ ਆਉਣਾ ਅੱਜ ਚੱਲ ਗੋਰੀਏ।
ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ।ਸਾਨੂੰ...........।
4.
ਤੇਰੀ ਚਰਖੀ ਦੀ ਗੋਰੀ ਪਈ ਘੂਕ ਲੁੱਟਦੀ।
ਤੇਰੇ ਦਿਲ ਵਿਚੋਂ ਗੋਰੀ ਪਈ ਹੂਕ ਉਠਦੀ।
ਲੱਗੇ ਪੂਣੀਆਂ ਦਾ ਨਿਰਾ ਪੁਰਾ ਛੱਲ ਗੋਰੀਏ।
ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ।ਸਾਨੂੰ...........।
5.
ਤੇਰੀ ਤੰਦ ਜਾਪੇ ਖੁਸ਼ੀਆਂ ਦੇ ਵਿਚ ਨੱਚਦੀ।
ਤੇਰੀ ਬੁੱਝ ਲਈ ਏ ਪੂਣੀਆਂ ਵੀ ਗੱਲ ਸੱਚਦੀ।
ਮਾਹੀ ਛੁੱਟੀ ਲੈ ਕੇ ਆਉਣਾ ਅੱਜ ਕੱਲ੍ਹ ਗੋਰੀਏ।
ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ।
ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ।