ਉਨ੍ਹਾਂ ਨੂੰ ਤਲਾਸ਼ ਹੈ ਸੁਰਾਂ ਦੀ 

ਮੈਨੂੰ ਸੁਰਾਂ ਵਿਚਲੀ ਝਰਨਾਹਟ ਦੀ 

ਜੋ ਜਿਸਮ ਦੇ ਲਹੂ ਅੰਦਰ 

ਸੂਖਮ ਤਾਲ ਛੇੜੇ

ਦਿਲ ਦੀ ਗਤੀ ਨੂੰ ਹਰ ਪਲ

ਧਰਤੀ ਦੀ ਗਤੀ ਦੇ ਨਾਲ ਜੋੜੇ

ਉਨ੍ਹਾਂ ਨੂੰ ਤਲਾਸ਼ ਹੈ ਰੰਗਾਂ ਦੀ 

ਮੈਨੂੰ ਰੰਗਾਂ ‘ਚੋਂ ਫੁਟਦੀਆਂ ਤਰੰਗਾਂ ਦੀ 

ਜੋ ਭਰ ਦੇਣ ਨਜ਼ਰਾਂ ‘ਚ 

ਬਿਜਲੀਆਂ ਦੀ ਚਕਾਚੌਂਧ

ਚੇਤਨਾ ਹੋ ਜਾਏ ਚਾਨਣ

ਨਾਲ ਇਹ ਬ੍ਰਹਿਮੰਡ ਵੀ

ਉਨ੍ਹਾਂ ਨੂੰ ਤਲਾਸ਼ ਹੈ ਸ਼ਬਦਾਂ ਦੀ 

ਮੈਨੂੰ ਸ਼ਬਦਾਂ ਪਿਛਲੇ ਅਰਥਾਂ ਦੀ 

ਜੋ ਰਚ ਜਾਣ ਸਾਹਾਂ ‘ਚ 

ਇਲਾਇਚੀ ਦੀ ਮਹਿਕ ਵਾਂਗ 

ਬੋਲਾਂ ‘ਚੋਂ ਵੇਗ ਉਭਰੇ

ਝਰਨੇ ਦੇ ਪਾਣੀ ਜਿਹਾ

ਨਹੀਂ ਜ਼ਿੰਦਗੀ ਦਾ ਮਕਸਦ 

ਇਨ੍ਹਾਂ ਬਗ਼ੈਰ ਕੋਈ।

📝 ਸੋਧ ਲਈ ਭੇਜੋ