ਤਲਖ਼ੀਆਂ ਤੋਂ ਦੌੜ ਕੇ

ਤਲਖ਼ੀਆਂ ਤੋਂ ਦੌੜ ਕੇ ਮਰ ਜਾਣ ਦਾ ਵੇਲਾ ਨਹੀਂ। 

ਜੀਵੀਏ ! ਕਿ ਖੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ।

ਇਸ ਤਰ੍ਹਾਂ ਧੋਖਾ ਖ਼ੁਦਾ ਕੀਤਾ ਕਿ ਹੁਣ ਤਾਂ ਜੀ ਕਰੇ, 

ਖ਼ੁਦ ਖ਼ੁਦਾ ਬਣੀਏ, ਖ਼ੁਦਾ ਨੂੰ ਪਾਣ ਦਾ ਵੇਲਾ ਨਹੀਂ।

ਕੀ ਨਿਪੁੰਸਕ ਰੁੱਤ ਕਿ ਹਰ ਰੋਜ਼ ਹੀ ਆਪਾ ਕਹੇ, 

ਨਾ ਕਿਤੇ ਜਾਵੋ, ਕਿਤੇ ਵੀ ਜਾਣ ਦਾ ਵੇਲਾ ਨਹੀਂ।

ਹੱਸਦੇ ਹੋ ਦਿਲ ਤੋਂ ਹੱਸੋ, ਮਹਿਕ ਵੰਡੋ ਦੋਸਤੋ, 

ਕਾਗਜ਼ੀ, ਕੋਰੀ ਜਿਹੀ ਮੁਸਕਾਣ ਦਾ ਵੇਲਾ ਨਹੀਂ। 

ਕਿ ਕਿਧਰੇ ਹੋਰ ਥੀਂ ਸਾਵੀ ਜਿਹੀ ਛਾਂ ਢੂੰਡੀਏ, 

ਸੜ ਗਏ ਬਿਰਖਾਂ ਨੂੰ ਪਾਣੀ ਪਾਣ ਦਾ ਵੇਲਾ ਨਹੀਂ। 

ਹੁਣ ਜਦੋਂ ਕਿ ਯਾਰ ਉੱਚੇ ਮੰਡਲਾਂ ਦੀ ਸ਼ਾਨ ਹੈ, 

ਅਰਜ਼ ਕਰੀਏ, ਅਰਜ਼ ਕਿ ਫ਼ਰਮਾਣ ਦਾ ਵੇਲਾ ਨਹੀਂ।

📝 ਸੋਧ ਲਈ ਭੇਜੋ