ਤਾਮੀਜ਼ ਵਧੀਆ ਜ਼ਾਬਤਾ

ਬੋਲ-ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ।

 ਬੋਲਾਂ ਵਿੱਚ ਤਾਕਤ ਹੈ, ਹਰ ਬਾਜ਼ੀ ਜਿੱਤਣ ਦੀ।

 ਤਾਮੀਜ਼ ਨਾਲ ਬੋਲੋ, ਜੇ ਕਿਸੇ ਬਣਾਉਣਾ ਆਪਣਾ।

 ਤੇ ਕਰਨਾ ਉਸ ਨਾਲ਼ ਰਾਬਤਾ ਹੈ।

 ਬੋਲ-ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ।

 ਤਾਮੀਜ਼ ਨਾਲ਼ ਬੋਲੋਗੇ,ਰਸ ਬਾਣੀ ਘੋਲ਼ੋਗੇ।

 ਵਿਸ਼ਵਾਸ ਜਤਾਓਗੇ, ਕਿ ਬਾਜ਼ੀ ਜਿੱਤ ਵਿਖਾਓਗੇ।

 ਮੁਸੀਬਤਾਂ ਨੂੰ ਜਰਨ ਸਮੇਂ ਸੰਸਕਾਰ ਬੋਲ ਹੋਵਣ।

 ਦੁਖ ਨੇੜੇ ਜੋ ਆਇਆ ਝੱਟ ਹੁੰਦਾ ਲਾਪਤਾ ਏ।

 ਬੋਲ-ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ।

 ਏਹ ਜੁਬਾਨ ਤਾਂ ਬੰਦੇ ਨੂੰ, ਕੱਖੋਂ ਲੱਖ ਬਣਾ ਦੇਵੇ।

 ਮੰਦੀ ਬਾਣੀ ਜੋ ਬੋਲੇ, ਉਸ ਲੱਖੋਂ ਕੱਖ ਬਣਾ ਦੇਵੇ।

 ਜ਼ਿੰਦਗੀ ਦਾ ਦਸਤੂਰ ਹੈ, ਹਰ ਕੋਈ ਕੁਝ ਕਰਨ ਲਈ।

 ਮੂੰਹ ’ਚੋਂ ਨਿਕਲ਼ੇ ਲਫ਼ਜ਼ਾਂ ’ਚੋਂ, ਸੋਹਣਾ ਰਿਸ਼ਤਾ ਝਾਕਦਾ ਹੈ।

 ਬੋਲ ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ।

 ਜੇਕਰ ਰਾਸ ਨਾ ਆਵੇ, ਬੰਦਾ ਕੱਲਾ ਰਹਿ ਜਾਂਦਾ।

 ਤਾਮੀਜ਼ ਦਾਇਰਿਓਂ ਨਿਕਲ਼, ਹਰ ਪਾਸਾ ਢਹਿ ਜਾਂਦਾ।

 ਇਹ ਉਹ ਸਮਝੌਤੇ ਨੇ, ਜ੍ਹਿਨੂੰ ਖ਼ਾਨਦਾਨੀ ਕਹਿੰਦੇ।

 ਲਫ਼ਜ਼ਾਂ ਦਾ ਕਦਰਦਾਨ, ਸਭਨਾਂ ਸੰਸਕਾਰੀ ਜਾਪਦਾ ਹੈ।

 ਤਾਮੀਜ਼ ਗੱਲ ਕਰਨੇ ਦਾ, ਇੱਕ ਵਧੀਆ ਜ਼ਾਬਤਾ ਹੈ।

ਸਰਬ ਤਹਿਜ਼ੀਬ ਨਾਲ਼ ਬੋਲੋ, ਨਾਲ਼ ਸਲੀਕੇ ਰਸ ਘੋਲ਼ੋ

 ਜਿਵੇਂ ਕੁਦਰਤ ਹੈ ਚੱਲਦੀ, ਨਾ ਕੋਈ ਸ਼ੈਅ ਕਿਸੇ ਰਲ਼ਦੀ।

 ਚੰਦ ਦੁਆਲ਼ੇ ਗ੍ਰਹਿ ਭੌਂਦੇ, ਕਿਸੇ ਦੇ ਨਾਲ਼ ਨਾ ਟਕਰਾਉਂਦੇ।

 ਨਾ ਟ੍ਰੈਫ਼ਿਕ ਤਾਰਿਆਂ ਰੋਕੀ, ਹਰ ਉਸ ਕਹਿਣੇ ਜਾਪਦਾ ਹੈ।

 ਨਾਲ਼ ਤਾਮੀਜ਼ ਦੇ ਬੋਲਣਾ, ਕਰਨਾ ਜਦ ਉਸ ਨਾਲ਼ ਰਾਬਤਾ ਹੈ।

 ਜੋ ਹਰ ਇੱਕ ਨੂੰ ਵਾਚਦਾ ਹੈ।

 ਤਾਮੀਜ਼ ਗੱਲ ਕਰਨੇ ਦਾ, ਇੱਕ ਵਧੀਆ ਜ਼ਾਬਤਾ ਹੈ।

📝 ਸੋਧ ਲਈ ਭੇਜੋ