ਤੰਦ ਰੱਖੜੀ ਦਾ

ਕੀ ਕਹਾਂ ਮਹਤੱਵ ਮੈਂ ਰੱਖੜੀ ਦਾ

ਇਹ ਕੋਈ ਮਾਮੂਲੀ ਡੋਰ ਨਹੀਂ

ਧੀਆਂ ਕੁੱਖ ਵਿਚ ਹੀ ਹੋਣ ਜੇ ਕੱਤਲ

ਹੁਣ ਲੱਗਦਾ ਇਸ ਦੀ ਵੀ ਲੋੜ ਨਹੀਂ ।।

ਤੰਦ ਰੰਗ ਪਿਆਰ ਦੇ ਰੰਗ ਗੂੜ੍ਹਾ

ਗੁੱਟ ਵੀਰਾਂ ਦੇ ਦੇਣ ਸ਼ਜਾ ਭੈਣਾਂ

ਵਚਨ ਰਾਖੀ ਦਾ ਜੜ੍ਹ ਤੰਦ ਉੱਤੇ

ਲੰਬੀ ਉਮਰ ਦੀ ਕਰਨ ਦੁਆ ਭੈਣਾਂ ।।

ਕੋਈ ਦੁੱਖ ਮੁਸੀਬਤ ਨਾ ਆਵੇ ਨੇੜੇ

ਤੰਦ ਭਰਿਆ ਨਾਲ ਉਤਸ਼ਾਹ ਭੈਣਾਂ

ਹੋਰ ਕਰਾਂ ਕੀ ਸਿਫ਼ਤ ਮੈਂ ਰੱਖੜੀ ਦੀ

ਵਿੱਛੜੇ ਵੀਰ ਵੀ ਲੈਣ ਮਿਲਾ ਭੈਣਾਂ ।।

ਕੌਣ ਬੰਨ੍ਹੇਗਾ ਰੱਖੜੀ ਵੀਰਾਂ ਨੂੰ

ਹੁੰਦਾ ਰਿਹਾ ਜ਼ੁਲਮ ਜੇ ਕੁੜੀਆਂ ਤੇ

ਖਾਲੀ ਹੋ ਜਾਉ ਇਕ ਦਿਨ ਜਹਾਨ ਸਾਰਾ

ਬੰਨ ਪਿਆ ਨਾ ਜੇ ਕੁਰੀਤਾਂ ਤੁਰੀਆਂ ਤੇ ।।

ਡੋਰ ਪਿਆਰ ਦੀ ਬੰਨ ਗੁੱਟ ਉੱਤੇ

ਭੈਣਾਂ ਭੇਜੇ ਸੀ ਵੀਰ ਜੰਗ ਉੱਤੇ

ਇਜਤ ਹੁੰਦੀ ਜਾਨ ਤੋਂ ਪਿਆਰੀ ਨੂੰ

ਬਾਹਰੋਂ ਆਣ ਕੇ ਵੈਰੀ ਕੋਈ ਕਿੰਝ ਲੁੱਟੇ ।।

ਦੂਜੀ ਡੋਰ ਸੀ ਹਿਮੰਤ ਵਿਸ਼ਵਾਸ ਦੀ

ਵਾਂਗ ਸ਼ੇਰਾਂ ਗੱਜੇ ਵਿਚ ਮੈਦਾਨਾਂ ਦੇ

ਨਾਲ ਵੀਰਤਾ ਦੁਸ਼ਮਣ ਢੇਰ ਕੀਤੇ

ਮੈਂ ਸਦਕੇ ਉਹਨਾਂ ਬਲਵਾਨਾਂ ਦੇ ।।

ਨਾਲ ਸਦਕੇ ਉਹਨਾਂ ਭੈਣਾਂ ਦੇ

ਜਿਹਨਾਂ ਵੀਰ ਸ਼ੇਰ ਬਣਾਏ ਨੇ

ਇਸ ਕੱਚੇ ਤੰਦ ਦੀ ਡੋਰ ਵਿਚ

ਹੋਰ ਲੱਖਾਂ ਗੁਣ ਸ਼ਮਾਏ ਨੇ ।।

📝 ਸੋਧ ਲਈ ਭੇਜੋ