ਤੈਂਡੀਆਂ ਚਸ਼ਮਾਂ ਕੀਤਾ ਚੂਰ

ਤੈਂਡੀਆਂ ਚਸ਼ਮਾਂ ਕੀਤਾ ਚੂਰ, ਕਿਨ੍ਹਨ ਨੂੰ ਆਖਾਂ ਗਾਲ੍ਹ ਇਹੀ ਹਾਲ ਦੀ।

ਬੁੱਲ੍ਹੇ ਸ਼ਾਹ ਕੂੰ ਬੈਰਾਗੀ ਕੀਤੋਈ, ਜਿਨ੍ਹਾਂ ਦਾ ਸ਼ਹਿਰ ਕਸੂਰ।

ਨਾਜ਼ਨੀਨਾਂ ਦੇ ਨਾਲ ਪਿਆਰ, ਸੂਲੀ ਚਾੜ੍ਹਿਓ ਮਨਸੂਰ।

ਖ਼ੂਨੀ ਨੈਣ ਤੈਂਡੇ ਕੀਤਾ, ਕਰਮਲ ਨਾਲ ਕਲੂਰ।

ਸਰਮੱਦ ਨੂੰ ਲਤ ਡੇ ਕੁਹਾਇਓ ਈ, ਵਰਹ ਨੀਤਾ ਹਲੂਰ।

ਸ਼ਮਸੁਲ ਹੱਕ ਦੀ ਖੱਲ ਖਲਾਈਓ ਈ, ਮੁਲਕੀਂ ਵਿਚ ਮਸ਼ਹੂਰ।

ਕਤਲ ਤੁਸਾਡਾ ਤਿਨ੍ਹਾਂ ਕਬੂਲਿਆ, ਜਿ ਹੋਂਦੇ ਵਿਚ ਹਜ਼ੂਰ।

ਸੱਚੂ ਹੈਰਤ ਦੇ ਵਿਚ ਹੋਵੇਂ, ਭਏ ਮਹਵ ਕਰੇਂ ਮਜ਼ਕੂਰ।

📝 ਸੋਧ ਲਈ ਭੇਜੋ