ਮੇਰੀ ਤਨਹਾਈ ਤੈਨੂੰ
ਹਰ ਘੜੀ ਆਵਾਜ਼ ਦੇਂਦੀ ਹੈ
ਜਿਵੇਂ ਬਾਰਿਸ਼ ਨੂੰ ਇਕ
ਸੁੱਕੀ ਨਦੀ ਆਵਾਜ਼ ਦੇਂਦੀ ਹੈ
ਚਲੋ ਪਰਦੇ ਉਠਾਈਏ
ਜੋ ਪਏ ਹੋਏ ਨੇ ਅਕਲਾਂ ਤੇ
ਕਰੋ ਵਿਦਿਆ ਹਨੇਰਾ
ਰੋਸ਼ਨੀ ਆਵਾਜ਼ ਦੇਂਦੀ ਹੈ
ਤਬਾਹੀ ਹੋ ਰਹੀ ਹਰ ਰੋਜ਼
ਸਿਆਸਤ ਦੇ ਇਸ਼ਾਰੇ ਤੇ
ਬਚਾ ਲਓ ਜ਼ਿੰਦਗੀ ਨੂੰ
ਜ਼ਿੰਦਗੀ ਆਵਾਜ਼ ਦੇਂਦੀ ਹੈ
ਮੁਹੱਬਤ ਚੀਜ਼ ਹੈ ਐਸੀ
ਹਵਾ ਦੇ ਵਾਂਗ ਜੋ ਚਲਦੀ
ਕਦੇ ਚੁੱਪ ਚਾਪ ਹੁੰਦੀ ਏ
ਕਦੀ ਆਵਾਜ਼ ਦੇਂਦੀ ਹੈ
ਗਿਲੇ ਸ਼ਿਕਵੇ ਭੁਲਾ ਕੇ ਸਭ
ਗਲ਼ੇ ਉਸ ਨੂੰ ਲਗਾ ਲੈ ਤੂੰ
ਮੇਰੇ ਦਿਲ ਨੂੰ ਤੇਰੀ
ਨਾਰਾਜ਼ਗੀ ਆਵਾਜ਼ ਦੇਂਦੀ ਹੈ